Wednesday, April 02, 2025

tricity news

Punjab News: ਪੰਜਾਬ ਦੇ 6 ਲੱਖ ਪੈਨਸ਼ਨਧਾਰਕਾਂ ਨੂੰ ਹਾਈਕੋਰਟ ਨੇ ਦਿੱਤਾ ਝਟਕਾ, 15 ਸਾਲ ਹੀ ਹੋਵੇਗੀ ਪੈਨਸ਼ਨ ਤੋਂ ਕਟੌਤੀ

Tricity News: ਪਟੀਸ਼ਨਰਾਂ ਨੇ ਕਿਹਾ ਕਿ ਇਹ ਕਟੌਤੀ ਸਾਢੇ 11 ਸਾਲਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ। ਅਜਿਹਾ ਨਾ ਕਰਕੇ ਸਰਕਾਰ ਇਹ ਰਕਮ 15 ਸਾਲਾਂ ਤੋਂ ਪੈਨਸ਼ਨ ਵਿੱਚੋਂ ਕੱਟ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਪਟੀਸ਼ਨਰ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਮਨਮਾਨੇ ਢੰਗ ਨਾਲ ਵਿਆਜ ਵਸੂਲਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ।

Chandigarh News: 'ਮਾਲੀਆ ਰਿਕਾਰਡ 'ਚ ਮਸਜਿਦ ਜਾਂ ਕਬਰੀਸਤਾਨ ਦਰਜ, ਤਾਂ ਜ਼ਮੀਨ ਵਕਫ ਬੋਰਡ ਦੀ ਮੰਨੀ ਜਾਏਗੀ', ਹਾਈ ਕੋਰਟ ਨੇ ਕੀਤਾ ਸਪੱਸ਼ਟ

ਕਪੂਰਥਲਾ ਦੀ ਬੁੱਢੋ ਪੁੰਡਰ ਗ੍ਰਾਮ ਪੰਚਾਇਤ ਨੇ ਵਕਫ ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ ਟ੍ਰਿਬਿਊਨਲ ਨੇ ਜ਼ਮੀਨ ਨੂੰ ਵਕਫ ਜਾਇਦਾਦ ਕਰਾਰ ਦਿੱਤਾ ਸੀ। ਟ੍ਰਿਬਿਊਨਲ ਨੇ ਗ੍ਰਾਮ ਪੰਚਾਇਤ ਨੂੰ ਇਸ ਦੇ ਕਬਜ਼ੇ ਵਿਚ ਰੁਕਾਵਟ ਪਾਉਣ ਤੋਂ ਰੋਕਿਆ ਸੀ। ਵਿਵਾਦਤ ਜ਼ਮੀਨ ਨੂੰ ਕਪੂਰਥਲਾ ਦੇ ਮਹਾਰਾਜਾ ਨੇ 1922 ਵਿਚ ਸੁਬਾਹ ਸ਼ਾਹ ਦੇ ਪੁੱਤਰਾਂ ਨਿੱਕੇ ਸ਼ਾਹ ਅਤੇ ਸਲਾਮਤ ਸ਼ਾ ਨੂੰ ਦਾਨ ਕੀਤਾ ਸੀ ਅਤੇ ਇਸ ਨੂੰ ਤਕੀਆ, ਕਬਰਸਤਾਨ ਅਤੇ ਮਸਜਿਦ ਘੋਸ਼ਿਤ ਕੀਤਾ ਗਿਆ ਸੀ।

Mohali News: ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਮਨਜੀਤ ਮਾਹਲ ਦੇ ਤਿੰਨ ਸਾਥੀਆਂ ਨੂੰ ਕੀਤਾ ਗ੍ਰਿਫਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ

Mohali News: ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮਨਜੀਤ ਮਾਹਲ ਵੱਲੋਂ ਚਲਾਏ ਜਾ ਰਹੇ ਇੱਕ ਸੰਗਠਿਤ ਅਪਰਾਧਿਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮਨਜੀਤ ਮਾਹਲ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Mohali News: ਮੋਹਾਲੀ 'ਚ ਬਦਮਾਸ਼ ਤੇ ਪੁਲਿਸ ਵਿਚਾਲੇ ਮੁਕਾਬਲਾ, ਹਾਈਵੇ ਲੁਟੇਰੇ ਗਿਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਗ੍ਰਿਫਤਾਰ

Tricity News: ਹਾਈਵੇਅ ਲੁਟੇਰਾ ਗਰੋਹ ਦਾ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਪਿੰਡ ਲੇਹਲੀ ਨੇੜੇ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਹੈ। ਇਹ ਗਰੋਹ ਖਾਸ ਤੌਰ 'ਤੇ ਅੰਬਾਲਾ-ਡੇਰਾਬੱਸੀ ਹਾਈਵੇ 'ਤੇ ਸਰਗਰਮ ਸੀ ਅਤੇ ਪੰਜਾਬ ਅਤੇ ਹਰਿਆਣਾ 'ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

Advertisement