Thursday, April 03, 2025

road safety

Kiratpur Sahib News: ਕੀਰਤਪੁਰ ਸਾਹਿਬ 'ਚ ਦਰਦਨਾਕ ਹਾਦਸਾ, SUV ਤੇ ਟੈਕਸੀ ਵਿਚਾਲੇ ਜ਼ਬਰਦਸਤ ਟੱਕਰ, ਡਰਾਈਵਰ ਤੇ ਮਹਿਲਾ ਦੀ ਮੌਤ, ਬੱਚੇ ਸਣੇ 4 ਜ਼ਖਮੀ

Punjab News: ਮ੍ਰਿਤਕ ਟੈਕਸੀ ਚਾਲਕ ਦੀ ਪਛਾਣ ਯੁਵਰਾਜ ਰਾਣਾ (30) ਵਾਸੀ ਹਮੀਰਪੁਰ ਵਜੋਂ ਹੋਈ ਹੈ, ਜੋ ਹਿਮਾਚਲ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਜ਼ਖ਼ਮੀਆਂ ਵਿੱਚ ਅੰਨਾ ਭਾਰਤੀ, ਰੀਨਾ ਦੇਵੀ, ਇੱਕ ਛੋਟਾ ਬੱਚਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਐਸਯੂਵੀ ਚਾਲਕ ਆਪਣੇ ਸਾਥੀਆਂ ਸਮੇਤ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

Jalandhar News: NRI ਪਤੀ ਦੇ ਜਨਮਦਿਨ 'ਤੇ ਮੰਦਰ 'ਚ ਮੱਥਾ ਟੇਕਣ ਆਈ ਮਹਿਲਾ ਨੂੰ ਕਾਰ ਨੇ ਦਰੜਿਆ, ਮੌਕੇ 'ਤੇ ਹੋਈ ਮੌਤ

NRI News: ਘਟਨਾ ਦੇ ਸਮੇਂ ਮੰਦਰ ਬੰਦ ਸੀ, ਇਸ ਲਈ ਉਹ ਬਾਹਰੋਂ ਮੰਦਰ 'ਚ ਮੱਥਾ ਟੇਕ ਕੇ ਸੜਕ ਕਿਨਾਰੇ ਸੌਂ ਰਹੇ ਭਿਖਾਰੀ ਨੂੰ ਭਿਖਾਰੀ ਦੇਣ ਲਈ ਸੜਕ ਪਾਰ ਕਰ ਰਹੀ ਸੀ। ਇਸੇ ਦੌਰਾਨ ਦੋਆਬਾ ਚੌਕ ਵੱਲੋਂ ਆ ਰਹੀ ਇੱਕ ਐਕਸਯੂਵੀ ਗੱਡੀ ਨੇ ਔਰਤ ਨੂੰ ਕੁਚਲ ਦਿੱਤਾ। ਦੋਸ਼ੀ XUV ਡਰਾਈਵਰ ਨੇ ਔਰਤ ਦੇ ਉੱਪਰ ਗੱਡੀ ਭਜਾ ਦਿੱਤੀ। ਜੋ ਕਿ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। 

Batala News: ਬਟਾਲਾ 'ਚ ਦੀਵਾਲੀ ਦੀ ਰਾਤ ਭਿਆਨਕ ਸੜਕ ਹਾਦਸਾ, ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ, 2 ਦੋਸਤਾਂ ਦੀ ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਲਵਪ੍ਰੀਤ ਸਿੰਘ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਵਿਜੇ ਕੁਮਾਰ ਨੂੰ ਫੋਨ ਕਰਕੇ ਮਦਦ ਮੰਗੀ। ਵਿਜੇ ਆਪਣੇ ਮੋਟਰਸਾਈਕਲ 'ਤੇ ਲਵਪ੍ਰੀਤ ਨੂੰ ਉਸ ਦੇ ਪਿੰਡ ਬੁਰਜ ਅਰਾਈਆਂ ਵਿਖੇ ਛੱਡਣ ਲਈ ਨਿਕਲਿਆ ਪਰ ਰਸਤੇ 'ਚ ਪਿੰਡ ਕਰਵਾਲੀਆ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Accident: ਹਾਦਸੇ 'ਚ ਖਤਮ ਹੋਇਆ ਪੂਰਾ ਪਰਿਵਾਰ, ਦੀਵਾਲੀ ਮਨਾਉਣ ਵਾਪਸ ਆ ਰਹੇ ਸੀ ਘਰ, ਰਾਹ 'ਚ ਹੋਇਆ ਭਿਆਨਕ ਐਕਸੀਡੈਂਟ

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਬਰੇਲੀ ਨਿਵਾਸੀ ਜੋੜਾ, ਉਨ੍ਹਾਂ ਦੇ ਦੋ ਬੱਚੇ ਅਤੇ ਦੋ ਹੋਰ ਲੋਕ ਸ਼ਾਮਲ ਹਨ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ 'ਚ ਮਾਤਮ ਛਾ ਗਿਆ। ਤਿਉਹਾਰ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।

Morni Accident: ਹਰਿਆਣਾ ਦੇ ਪੰਚਕੁਲਾ ਚ ਸਕੂਲ ਬੱਸ ਖਾਈ ਚ ਡਿੱਗੀ, 15 ਬੱਚੇ ਹੋਏ ਜ਼ਖਮੀ, ਡਰਾਈਵਰ ਦਾ ਟੁੱਟਿਆ ਪੈਰ

School Bus Accident: 19 ਅਕਤੂਬਰ ਨੂੰ ਮੋਰਨੀ ਦੇ ਟਿੱਕਰ ਤਾਲ ਨੇੜੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਨਾਲ ਚਲਾਉਣ ਕਾਰਨ ਵਾਪਰਿਆ, ਜਿਸ ਕਾਰਨ ਬੱਸ ਪਲਟ ਗਈ ਅਤੇ ਥਲ ਪਿੰਡ ਨੇੜੇ ਖੱਡ ਵਿੱਚ ਜਾ ਡਿੱਗੀ।

Advertisement