Moga News: ਘਰ 'ਚ ਚੱਲ ਰਹੇ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਨੌਜਵਾਨ ਦੀ ਮੌਤ, ਪੂਰੇ ਸਰੀਰ 'ਤੇ ਸਨ ਸੱਟਾਂ ਦੇ ਨਿਸ਼ਾਨ
Man Dies In Rehab Centre: ਮ੍ਰਿਤਕ ਦੀ ਭੈਣ ਨੇ ਦੱਸਿਆ ਕਿ 15/20 ਦਿਨ ਪਹਿਲਾਂ ਉਸ ਦੇ ਭਰਾ ਨੂੰ ਜਗਰਾਉਂ ਤੋਂ ਮੋਗਾ ਦੇ ਚੀਮਾ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਸੈਂਟਰ ਦੇ ਅੰਦਰ ਪਾਣੀ ਦੀ ਸਫ਼ਾਈ ਕਰਨ ਨੂੰ ਲੈ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਾਰਨ ਭਰਾ ਦੀ ਮੌਤ ਹੋ ਗਈ।