Inflation: ਚੀਨੀ-ਪੱਤੀ ਤੋਂ ਲੈਕੇ ਦਾਲ-ਸਬਜ਼ੀ ਤੱਕ ਹਰ ਚੀਜ਼ ਹੋਈ ਮਹਿੰਗਾਈ, ਤਿਓਹਾਰੀ ਸੀਜ਼ਨ 'ਚ ਮਹਿੰਗਾਈ ਨੇ ਕੀਤਾ ਮਜ਼ਾ ਖਰਾਬ
ਟਮਾਟਰ, ਆਲੂ, ਪਿਆਜ਼ ਵਰਗੀਆਂ ਸਬਜ਼ੀਆਂ ਪਿਛਲੇ ਮਹੀਨੇ ਤੋਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਸਬਜ਼ੀਆਂ ਦੀ ਔਸਤ ਕੀਮਤ ਵਧੀ ਹੈ। ਖਪਤਕਾਰ ਮੰਤਰਾਲੇ ਦੇ ਪੋਰਟਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ (22 ਸਤੰਬਰ ਤੋਂ 22 ਅਕਤੂਬਰ) ਦੇ ਮੁਕਾਬਲੇ ਇਕ ਕਿਲੋਗ੍ਰਾਮ ਆਲੂ ਦੀ ਔਸਤ ਕੀਮਤ 35.87 ਰੁਪਏ ਤੋਂ ਵਧ ਕੇ 37.2 ਰੁਪਏ ਹੋ ਗਈ ਹੈ।