Dharmendra: ਜਦੋਂ ਬੱਬਰ ਸ਼ੇਰ ਨੇ ਸ਼ੂਟਿੰਗ ਦੌਰਾਨ ਕਰ ਦਿੱਤਾ ਸੀ ਧਰਮਿੰਦਰ 'ਤੇ ਹਮਲਾ, ਸ਼ੇਰ ਦੀ ਚਲੀ ਗਈ ਸੀ ਜਾਨ, ਇੱਥੋਂ ਹੀ ਧਰਮ ਪਾਜੀ ਦਾ ਨਾਂ ਪਿਆ ਸੀ 'ਹੀਮੈਨ'
Dharmendra Kisse: ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ। ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਇਸ ਸੀਨ ਨੂੰ ਸ਼ੂਟ ਕਰਨ ਲਈ ਧਰਮਿੰਦਰ ਦੇ ਡੁਪਲੀਕੇਟ ਦੀ ਤਲਾਸ਼ ਕਰ ਰਹੇ ਸੀ। ਪਰ ਧਰਮਿੰਦਰ ਜ਼ਿੱਦ 'ਤੇ ਅੜ੍ਹ ਗਏ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ। ਆਖਰ ਧਰਮ ਪਾਜੀ ਦੀ ਜ਼ਿੱਦ ਮੂਹਰੇ ਡਾਇਰੈਕਟਰ ਨੂੰ ਝੁਕਣਾ ਪਿਆ।