Elon Musk: ਦੋ ਸਾਲਾਂ ਤੋਂ ਰੂਸੀ ਰਾਸ਼ਟਰਪਤੀ ਪੁਤਿਨ ਦੇ ਸੰਪਰਕ 'ਚ ਹੈ ਐਲੋਨ ਮਸਕ, ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ
ਰਿਪੋਰਟ ਵਿੱਚ ਅਮਰੀਕਾ, ਯੂਰਪ ਅਤੇ ਰੂਸ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਥਿਤ ਤੌਰ 'ਤੇ ਐਲੋਨ ਮਸਕ ਨੂੰ ਤਾਈਵਾਨ 'ਤੇ ਆਪਣੀ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸੇਵਾ ਨੂੰ ਸਰਗਰਮ ਨਾ ਕਰਨ ਦੀ ਅਪੀਲ ਕੀਤੀ ਸੀ। ਪੁਤਿਨ ਨੇ ਕਥਿਤ ਤੌਰ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਹਿਣ 'ਤੇ ਐਲੋਨ ਮਸਕ ਨੂੰ ਇਹ ਅਪੀਲ ਕੀਤੀ ਸੀ।