Satellite Spectrum: ਪਿੰਡ-ਪਿੰਡ ਤੇ ਘਰ-ਘਰ 'ਚ ਸਸਤਾ ਇੰਟਰਨੈੱਟ, ਆਉਣ ਵਾਲਾ ਹੈ ਆਰਥਿਕ ਤੇ ਸਮਾਜਕ ਬਦਲਾਅ ਦਾ ਨਵਾਂ ਦੌਰ
ਹਾਲ ਹੀ 'ਚ ਸੈਟੇਲਾਈਟ ਸਪੈਕਟ੍ਰਮ ਦੇ ਮੁੱਦੇ 'ਤੇ ਭਾਰਤੀ ਬਾਜ਼ਾਰ 'ਚ ਅਜਿਹੀ ਹੀ ਚਰਚਾ ਚੱਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੈਟੇਲਾਈਟ ਸਪੈਕਟ੍ਰਮ ਨੂੰ ਸਹੀ ਢੰਗ ਨਾਲ ਵੰਡਣ ਨਾਲ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਦੀਆਂ ਹਨ। ਇਸ ਨਾਲ ਨਾ ਸਿਰਫ ਕੀਮਤਾਂ ਘਟਣਗੀਆਂ, ਸਗੋਂ ਇਹ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਵੀ ਮਦਦ ਕਰੇਗਾ। ਪਰ ਇਸ ਪ੍ਰਣਾਲੀ ਵਿੱਚ ਮਾਰਕੀਟ ਪ੍ਰਤੀਯੋਗਤਾ ਅਤੇ ਉਪਭੋਗਤਾ ਹਿੱਤ ਮਹੱਤਵਪੂਰਨ ਹਨ।