Sukhbir Badal: ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਸੁਣਾਈ ਜਾ ਸਕਦੀ ਹੈ ਸਜ਼ਾ, ਜਥੇਦਾਰ ਨੇ ਬੁਲਾਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ
Sukhbir Badal: ਸੰਭਾਵਨਾ ਹੈ ਕਿ ਇਸ ਦਿਨ ਜਥੇਦਾਰ ਟਕਸਾਲੀ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦੇ ਸਕਦੇ ਹਨ। ਇਸ ਦੇ ਨਾਲ ਹੀ 2007 ਤੋਂ 2017 ਤੱਕ ਕੈਬਨਿਟ ਦਾ ਹਿੱਸਾ ਰਹੇ ਸਿੱਖ ਮੰਤਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ। ਇਸ ਦੌਰਾਨ ਸਾਲ 2015 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦੀ ਅੰਤ੍ਰਿੰਗ ਕਮੇਟੀ ਅਤੇ ਕੋਰ ਕਮੇਟੀ ਦਾ ਹਿੱਸਾ ਰਹੇ ਸਾਰੇ ਮੈਂਬਰਾਂ ਨੂੰ ਵੀ ਤਲਬ ਕੀਤਾ ਗਿਆ ਹੈ।