McDonald Burger: ਮੈਕਡੋਨਾਲਡ ਦਾ ਬਰਗਰ ਖਾ ਕੇ ਇੱਕ ਦੀ ਮੌਤ, ਕਈ ਬੀਮਾਰ, ਕੰਪਨੀ ਨੇ ਇਸ ਫੂਡ ਆਈਟਮ ਦੀ ਵਿੱਕਰੀ 'ਤੇ ਲਾਈ ਰੋਕ
ਮੀਡੀਆ ਰਿਪੋਰਟਾਂ ਮੁਤਾਬਕ ਬਰਗਰ ਖਾਣ ਤੋਂ ਬਾਅਦ ਲੋਕਾਂ ਦੇ ਬੀਮਾਰ ਹੋਣ ਦੇ ਮਾਮਲੇ ਸਤੰਬਰ ਦੇ ਅਖੀਰ ਵਿੱਚ ਸ਼ੁਰੂ ਹੋਏ ਸਨ। ਬਰਗਰ ਖਾਣ ਨਾਲ ਸੰਕਰਮਿਤ ਹੋਣ ਦੇ ਮਾਮਲੇ ਅਮਰੀਕਾ ਦੇ 10 ਰਾਜਾਂ ਵਿੱਚ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 49 ਕੇਸ ਕੋਲੋਰਾਡੋ ਅਤੇ ਨੇਬਰਾਸਕਾ ਵਰਗੇ ਰਾਜਾਂ ਵਿੱਚ ਪਾਏ ਗਏ ਹਨ।