PM Internship Scheme: ਮੋਦੀ ਸਰਕਾਰ ਨੌਜਵਾਨਾਂ ਨੂੰ ਹਰ ਮਹੀਨੇ ਦੇਵੇਗੀ 5000 ਰੁਪਏ, ਪੀਐਮ ਇੰਟਰਨਸ਼ਿਪ ਯੋਜਨਾ ਲਈ ਹੁਣੇ ਕਰੋ ਅਪਲਾਈ, ਜਾਣੋ ਤਰੀਕਾ
ਇਸ ਯੋਜਨਾ ਦਾ ਮੁੱਖ ਉਦੇਸ਼ ਅਗਲੇ ਪੰਜ ਸਾਲਾਂ ਵਿੱਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਵਿੱਚ ਗੈਸ, ਤੇਲ ਅਤੇ ਊਰਜਾ ਖੇਤਰ ਵਿੱਚ ਇੰਟਰਨਸ਼ਿਪ ਦੇ ਸਭ ਤੋਂ ਵੱਧ ਮੌਕੇ ਹਨ। ਇਸ ਤੋਂ ਬਾਅਦ ਟਰੈਵਲ ਅਤੇ ਹਾਸਪਿਟੈਲਿਟੀ ਸੈਕਟਰ ਵਿੱਚ ਵੀ ਮੌਕੇ ਮਿਲਦੇ ਹਨ। ਇੱਕ ਉਮੀਦਵਾਰ ਵੱਧ ਤੋਂ ਵੱਧ 5 ਇੰਟਰਨਸ਼ਿਪ ਵਿਕਲਪ ਚੁਣ ਸਕਦਾ ਹੈ ਅਤੇ ਅਪਲਾਈ ਕਰ ਸਕਦਾ ਹੈ। ਅਰਜ਼ੀ ਦੀ ਪ੍ਰਕਿਰਿਆ 10 ਨਵੰਬਰ, 2024 ਨੂੰ ਖਤਮ ਹੋਵੇਗੀ।