India Canada Row: ਅਮਿਤ ਸ਼ਾਹ ਨੂੰ ਲੈਕੇ ਕੈਨੇਡਾ ਦੇ ਬਿਆਨ 'ਤੇ ਇੰਡੀਆ ਸਖਤ! ਇਤਰਾਜ਼ ਪ੍ਰਗਟ ਕਰਦਿਆਂ ਕਿਹਾ, 'ਇਹ ਇਲਜ਼ਾਮ ਤਾਂ...'
ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਇਹ ਭਾਰਤ ਵਿਰੁੱਧ ਸਾਜ਼ਿਸ਼ ਅਤੇ ਹਮਲੇ ਨੂੰ ਅੰਜਾਮ ਦੇਣ ਦੀ ਕੈਨੇਡਾ ਦੀ ਰਣਨੀਤੀ ਦਾ ਇੱਕ ਹੋਰ ਉਦਾਹਰਣ ਜਾਪਦਾ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨੇ ਪਿਛਲੇ ਦਿਨੀਂ ਖੁੱਲ੍ਹ ਕੇ ਮੰਨਿਆ ਹੈ ਕਿ ਉਹ ਵਿਸ਼ਵ ਪੱਧਰ 'ਤੇ ਭਾਰਤ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ, ਇਹ ਸਾਰੇ ਦੋਸ਼ ਬਿਨਾਂ ਠੋਸ ਸਬੂਤ ਦੇ ਲਾਏ ਗਏ ਹਨ।