Business News: 28 ਨਵੰਬਰ ਨੂੰ ਖੁੱਲ੍ਹੇਗਾ 63 ਕਰੋੜ ਦਾ IPO, ਜਾਣੋ ਪ੍ਰਾਈਸ ਬੈਂਡ, GMP ਅਤੇ ਹੋਰ ਜ਼ਰੂਰੀ ਗੱਲਾਂ
Share Market Updates: ਅਗਰਵਾਲ ਟਫਨਡ ਗਲਾਸ ਇੰਡੀਆ ਲਿਮਟਿਡ ਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ ਅਤੇ ਇਹ ਸਖ਼ਤ ਕੱਚ ਯਾਨਿ ਟਫੈਂਡ ਗਲਾਸ (Toughened Glass) ਦੇ ਨਿਰਮਾਣ ਵਿੱਚ ਮਾਹਰ ਹੈ। ਇਸ ਦੇ ਉਤਪਾਦਾਂ ਵਿੱਚ ਸ਼ਾਵਰ ਦੇ ਦਰਵਾਜ਼ੇ, ਫਰਿੱਜ ਟ੍ਰੇ, ਮੋਬਾਈਲ ਸਕ੍ਰੀਨ ਪ੍ਰੋਟੈਕਟਰ, ਬੁਲੇਟਪਰੂਫ ਗਲਾਸ ਅਤੇ ਆਰਕੀਟੈਕਚਰਲ ਗਲਾਸ ਸ਼ਾਮਲ ਹਨ। ਇਹ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਸਪਲਾਇਰ ਹੈ।