Cold Beer: ਸਰਦੀਆਂ 'ਚ ਕਿਉਂ ਨਹੀਂ ਪੀਣੀ ਚਾਹੀਦੀ ਠੰਡੀ ਬੀਅਰ? ਅੱਜ ਜਾਣ ਲਓ ਕੀ ਹੈ ਇਸ ਦੀ ਵਜ੍ਹਾ
ਬੀਅਰ ਇੱਕ ਕਿਸਮ ਦਾ ਅਲਕੋਹਲ ਹੈ, ਜਿਸਦਾ ਸੇਵਨ ਆਮ ਤੌਰ 'ਤੇ ਗਰਮੀਆਂ ਵਿੱਚ ਠੰਢਾ ਹੋਣ ਲਈ ਕੀਤਾ ਜਾਂਦਾ ਹੈ। ਗਰਮੀਆਂ 'ਚ ਠੰਡੀ ਬੀਅਰ ਦਾ ਸੇਵਨ ਕਰਨ ਨਾਲ ਤੁਰੰਤ ਤਾਜ਼ਗੀ ਅਤੇ ਰਾਹਤ ਦਾ ਅਹਿਸਾਸ ਹੁੰਦਾ ਹੈ, ਪਰ ਸਰਦੀਆਂ 'ਚ ਇਸ ਦਾ ਅਸਰ ਵੱਖਰਾ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਘੱਟ ਹੁੰਦਾ ਹੈ ਅਤੇ ਠੰਡੀ ਬੀਅਰ ਪੀਣ ਨਾਲ ਸਰੀਰ ਦਾ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ, ਜਿਸ ਕਾਰਨ ਸਰੀਰ ਦਾ ਤਾਪਮਾਨ ਆਮ ਰੱਖਣਾ ਮੁਸ਼ਕਲ ਹੋ ਸਕਦਾ ਹੈ।