Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ
ਸਮਦੋ ਚੈੱਕ ਪੋਸਟ ਤੋਂ ਪੁੱਲ ਵੱਲ ਕਰੀਬ 7 ਕਿਲੋਮੀਟਰ ਦੂਰ ਬੱਦਲ ਫਟ ਗਿਆ। ਕੁਦਰਤ ਦੇ ਇਸ ਕਹਿਰ ਕਾਰਨ ਕਈ ਵਾਰ ਲੋਕਾਂ ਦੇ ਘਰ ਤਬਾਹ ਹੋਏ ਪਰ ਖੁਸ਼ਕਿਸਮਤੀ ਨਾਲ ਲੋਕਾਂ ਦੀ ਜਾਨ ਬਚ ਗਈ। ਸਭ ਕੁਝ ਮਲਬੇ ਵਿੱਚ ਦੱਬਿਆ ਹੋਇਆ ਹੈ। ਕਈ ਘਰ ਪੂਰੀ ਤਰ੍ਹਾਂ ਮਲਬੇ 'ਚ ਦਬ ਗਏ ਹਨ, ਜਦਕਿ ਕੁਝ ਘਰਾਂ ਅੰਦਰ ਮਲਵਾ ਭਰ ਗਿਆ ਹੈ।