Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Canada News: ਸਾਲਵੇਸ਼ਨ ਆਰਮੀ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਰਿਪੋਰਟ ਮੁਤਾਬਕ ਕੈਨੇਡਾ 'ਚ ਰਹਿਣਾ ਕਿਸੇ ਸਮੇਂ ਲੋਕਾਂ ਦਾ ਸੁਪਨਾ ਸੀ ਪਰ ਹੁਣ ਇਹ ਦੇਸ਼ ਭੋਜਨ ਸੰਕਟ ਨਾਲ ਜੂਝ ਰਿਹਾ ਹੈ। ਜੇਕਰ ਇੱਕ-ਚੌਥਾਈ ਲੋਕ ਆਪਣੇ ਖਾਣ-ਪੀਣ ਵਿੱਚ ਕਟੌਤੀ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਹਨ ਤਾਂ ਸਮਝਿਆ ਜਾ ਸਕਦਾ ਹੈ ਕਿ ਇਹ ਸੰਕਟ ਕਿੰਨਾ ਡੂੰਘਾ ਹੈ।