Aishwarya Rai: ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਅਮਿਤਾਭ ਬੱਚਨ ਦੀ ਪੋਸਟ ਵਾਇਰਲ, ਨੂੰਹ ਬਾਰੇ ਕਹਿ ਦਿੱਤੀ ਇਹ ਗੱਲ
Aishwarya Rai Abhishek Bachchan Divorce: ਸਦੀ ਦੇ ਮਹਾਨਾਇਕ' ਅਮਿਤਾਭ ਬੱਚਨ ਨੇ ਅਦਾਕਾਰ ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਚੱਲ ਰਹੀਆਂ ਤਲਾਕ ਦੀਆਂ ਅਟਕਲਾਂ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਬਿੱਗ ਬੀ ਨੇ ਆਪਣੇ ਬਲਾਗ ਪੋਸਟ ਵਿੱਚ ਇੱਕ ਨੋਟ ਸ਼ੇਅਰ ਕੀਤਾ ਹੈ, “ਮੈਂ ਘੱਟ ਹੀ ਆਪਣੇ ਪਰਿਵਾਰ ਬਾਰੇ ਗੱਲ ਕਰਦਾ ਹਾਂ, ਕਿਉਂਕਿ ਇਹ ਮੇਰਾ ਪਰਿਵਾਰ ਹੈ ਅਤੇ ਮੈਂ ਇਸਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ ਅਤੇ ਇਹ ਬਿਨਾਂ ਸੱਚ ਦੇ ਝੂਠੀਆਂ ਗੱਲਾਂ ਹਨ।"