ਚੰਡੀਗੜ੍ਹ : ਇਕ ਵਿਲੱਖਣ ਪ੍ਰਦਰਸ਼ਨ ‘ਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਮੈਂਬਰਾਂ ਨੁੰ ਕਣਕ ਦੀਆਂ ਬੱਲੀਆਂ ਦੇ ਕੇ ਦਿੱਲੀ ਦੇ ਬਾਰਡਰਾਂ ’ਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਵਿਚ ਡਟੇ ਹਜ਼ਾਰਾਂ ਕਿਸਾਨਾਂ ਦੀ ਦਸ਼ਾ ਉਜਾਗਰ ਕੀਤੀ ਤੇ ਉਹਨਾਂ ਲਈ ਨਿਆਂ ਮੰਗਿਆ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜੋ ਪ੍ਰਦਰਸਸ਼ਨ ਦੀ ਅਗਵਾਈ ਕਰ ਰਹੇ ਸਨ, ਨੇ ਐਨ ਡੀ ਏ ਦੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੁੰ ਇਹ ਕਣਕ ਦੀਆਂ ਬੱਲੀਆਂ ਭੇਂਟ ਕੀਤੀਆਂ ਤੇ ਉਹਨਾਂ ਨੁੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਆਰ ’ਤੇ ਆਤਮ ਚਿੰਤਨ ਕਰਨ ਵਾਸਤੇ ਆਖਿਆ। ਜਿਥੇ ਮੰਤਰੀਆਂ ਨੇ ਕਣਕ ਦੀਆਂ ਬੱਲੀਆਂ ਸਵੀਕਾਰ ਨਹੀਂ ਕੀਤੀਆਂ, ਉਥੇ ਹੀ ਬਹੁਤ ਸਾਰੇ ਸੰਸਦ ਮੈੀਬਰਾਂ ਨੇ ਨਾ ਸਿਰਫ ਇਹ ਪ੍ਰਵਾਨ ਕੀਤੀਆਂ ਬਲਮਿ ਰਮਾ ਦੇਵੀ ਨੇ ਇਹ ਬੱਲੀਆਂ ਮੱਥੇ ’ਤੇ ਲਾ ਕੇ ਇਹਨਾਂ ਪ੍ਰਤੀ ਸਤਿਕਾਰ ਦਰਸਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਰੋਜ਼ ਭੋਜਨ ਛੱਕ ਰਹੇ ਹਾਂ ਤਾਂ ਇਸ ਲਈ ਕਿਸਾਨਾਂ ਨੂੰ ਧੰਨਵਾਦ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਹੈਰਾਨੀਵ ਾਲੀ ਗੱਲ ਹੈ ਕਿ ਇਕ ਭਾਈਚਾਰਾ ਜੋ ਸਭ ਲੀ ਕੰਮ ਕਰਦਾ ਹੈ, ਨਾਲ ਕੇਂਦਰ ਸਰਕਾਰ ਬਦਸਲੂਕੀ ਕਰ ਰਹੀ ਹੈ ਤੇ ਤਿੰਨ ਕਾਲੇ ਖੇਤੀ ਕਾਨੁੰਨ ਰੱਦ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਸੰਸਦ ਮੈਂਬਰਾਂ ਨੁੰ ਕਣਕ ਦੀਆਂ ਬੱਲੀਆਂ ਭੇਂਟ ਕਰ ਕੇ ਉਹਨਾਂ ਨੁੰ ਆਪਣੇ ਨੀਤੀ ਘਾੜਿਆਂ ਦੀ ਆਪਣੀ ਜ਼ਮੀਰ ਉਹਨਾਂ ਪ੍ਰਤੀ ਜਗਾਉਣ ਦੀ ਅਪੀਲ ਕੀਤੀ ਹੈ ਜੋ ਸਾਨੂੰ ਭੋਜਨ ਦੇ ਰਹੇ ਹਨ।