Sunday, December 22, 2024

Sports

Virat Kohli: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਘਰ ਨਹੀਂ ਹੈ ਇੱਕ ਵੀ ਨੌਕਰ, ਖੁਦ ਕਰਦੇ ਹਨ ਮਹਿਮਾਨਾਂ ਦੀ ਆਓ ਭਗਤ, ਦੇਖੋ ਘਰ ਦੀਆਂ ਸ਼ਾਨਦਾਰ ਤਸਵੀਰਾਂ

November 05, 2024 01:51 PM

Anushka Sharma Virat Kohli: ਕ੍ਰਿਕੇਟ ਕਿੰਗ ਵਿਰਾਟ ਕੋਹਲੀ ਅੱਜ ਯਾਨਿ 5 ਨਵੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਵਿਰਾਟ ਆਪਣੇ ਕਰੀਅਰ 'ਚ ਕਾਫੀ ਕਾਮਯਾਬ ਰਹੇ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੇ ਨਾਲ ਨਾਲ ਕੋਹਲੀ ਤਕਰੀਬਨ 1000 ਕਰੋੜ ਜਾਇਦਾਦ ਦੇ ਮਾਲਕ ਵੀ ਹਨ। ਉਨ੍ਹਾਂ ਦੀ ਪਤਨੀ ਅਨੁਸ਼ਕਾ ਦੀ ਜਾਇਦਾਦ ਇਸ ਵਿੱਚ ਨਹੀਂ ਜੋੜੀ ਗਈ ਹੈ। ਜੇ ਦੋਵਾਂ ਦੀ ਜਾਇਦਾਦ ਨੂੰ ਜੋੜਿਆ ਜਾਵੇ ਤਾਂ ਇਹ ਪਤੀ ਪਤਨੀ ਕੁੱਲ 1500 ਕਰੋੜ ਜਾਇਦਾਦ ਦੇ ਮਾਲਕ ਹਨ।

ਪਰ ਦੋਵਾਂ ਦੇ ਘਰ ਵਿੱਚ ਇੱਕ ਵੀ ਨੌਕਰ ਨਹੀਂ ਹੈ। ਜੀ ਹਾਂ, ਇਹ ਬਿਕਕੁਲ ਸੱਚ ਹੈ। ਰਿਪੋਰਟਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕੱਪਲ ਦੇ ਘਰ 'ਚ ਇੱਕ ਵੀ ਨੌਕਰ ਨਹੀਂ ਹੈ। ਇਹ ਆਪਣੇ ਘਰ ਦਾ ਕੰਮ ਖੁਦ ਕਰਦੇ ਹਨ। ਘਰ ਆਏ ਮਹਿਮਾਨਾਂ ਦਾ ਸਵਾਗਤ ਖੁਦ ਕਰਦੇ ਹਨ ਅਤੇ ਉਨ੍ਹਾਂ ਦੀ ਆਓ ਭਗਤ ਵੀ ਆਪ ਹੀ ਕਰਦੇ ਹਨ। 

ਜੇਕਰ ਕੋਈ ਉਨ੍ਹਾਂ ਦੇ ਘਰ ਜਾਂਦਾ ਹੈ ਤਾਂ ਵਿਰਾਟ ਅਤੇ ਉਨ੍ਹਾਂ ਦੀ ਪਤਨੀ ਆਪਣੇ ਹੱਥਾਂ ਨਾਲ ਖਾਣਾ ਪਰੋਸਦੇ ਹਨ ਅਤੇ ਆਪਣੇ ਮਹਿਮਾਨਾਂ ਦੀ ਖਾਤਰਦਾਰੀ ਖੁਦ ਕਰਦੇ ਹਨ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ? ਆਓ ਤੁਹਾਨੂੰ ਦਿਖਾਉਂਦੇ ਹਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਦੀਆਂ ਅੰਦਰੂਨੀ ਤਸਵੀਰਾਂ, ਜਿੱਥੇ ਘਰ ਦੇ ਹਰ ਕੋਨੇ ਨੂੰ ਦੋਵਾਂ ਨੇ ਆਪਣੇ ਹੱਥਾਂ ਨਾਲ ਸਜਾਇਆ ਹੈ।

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਅਕਸਰ ਹੀ ਟੈਲੀਵਿਜ਼ਨ ਏਰੀਆ 'ਚ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਅਨੁਸ਼ਕਾ ਅਕਸਰ ਆਪਣੇ ਟੀਵੀ ਏਰੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਆਲੀਸ਼ਾਨ ਘਰ ਦੀ ਬਾਲਕੋਨੀ ਬਹੁਤ ਖੂਬਸੂਰਤ ਹੈ। ਅਨੁਸ਼ਕਾ ਅਤੇ ਵਿਰਾਟ ਨੇ ਤਿਉਹਾਰਾਂ ਦੇ ਮੌਕੇ 'ਤੇ ਇੱਥੇ ਕਲਿੱਕ ਕੀਤੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਹਨ। ਦੀਵਾਲੀ 'ਤੇ, ਜੋੜੇ ਨੇ ਬਾਲਕੋਨੀ ਵਿੱਚ ਤਸਵੀਰਾਂ ਕਲਿੱਕ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਸੀ।

ਘਰ 'ਚ ਫੋਟੋਸ਼ੂਟ ਲਈ ਅਨੁਸ਼ਕਾ ਸ਼ਰਮਾ ਦੀ ਪਸੰਦੀਦਾ ਜਗ੍ਹਾ ਵੀ ਹੈ, ਜਿੱਥੇ ਅਭਿਨੇਤਰੀ ਪ੍ਰੀ-ਰੈੱਡ ਕਾਰਪੇਟ ਤਸਵੀਰਾਂ ਕਲਿੱਕ ਕਰਵਾਉਂਦੀ ਹੈ। ਇਸ ਅਭਿਨੇਤਰੀ ਨੇ ਇਸ ਪਿਛੋਕੜ 'ਚ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

ਬੀਸੀਸੀਆਈ ਦੇ ਸਾਬਕਾ ਚੋਣਕਾਰ ਸਰਨਦੀਪ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਡਾਊਨ ਟੂ ਅਰਥ ਹਨ। ਅਸਲ ਵਿਚ ਆਲੀਸ਼ਾਨ ਘਰ ਵਿਚ ਰਹਿਣ ਦੇ ਬਾਵਜੂਦ ਉਸ ਕੋਲ ਇਕ ਵੀ ਨੌਕਰ ਨਹੀਂ ਹੈ।

ਅਨੁਸ਼ਕਾ ਅਕਸਰ ਆਪਣੇ ਘਰ 'ਚ ਬਾਗਬਾਨੀ ਕਰਦੀ ਨਜ਼ਰ ਆਉਂਦੀ ਹੈ। ਉਸ ਨੂੰ ਰੁੱਖਾਂ ਅਤੇ ਪੌਦਿਆਂ ਨਾਲ ਬਹੁਤ ਪਿਆਰ ਹੈ।

ਵਿਰੁਸ਼ਕਾ ਦਾ ਘਰ ਬਹੁਤ ਖੂਬਸੂਰਤ ਹੈ। ਜੋ ਵੀ ਉਨ੍ਹਾਂ ਦੇ ਘਰ ਆਉਂਦਾ ਹੈ, ਉਹ ਇਸ ਘਰ ਦੀ ਸਜਾਵਟ ਤੋਂ ਪ੍ਰਭਾਵਿਤ ਹੋ ਜਾਂਦਾ ਹੈ।

ਤੁਹਾਨੂੰ ਦੱਸ ਦਈਏ ਕਿ ਵਿਰਾਟ ਅਤੇ ਅਨੁਸ਼ਕਾ ਦਾ ਆਲੀਸ਼ਾਨ ਘਰ ਮੁੰਬਈ ਦੇ ਵਰਲੀ ਵਿੱਚ ਹੈ। ਉਨ੍ਹਾਂ ਦੇ ਅਪਾਰਟਮੈਂਟ ਦਾ ਨਾਂ 'ਓਮਕਾਰ 1973' ਹੈ। ਵਿਆਹ ਤੋਂ ਬਾਅਦ ਇਹ ਦੋਵੇਂ ਸਿਤਾਰੇ 2017 'ਚ ਇਸ ਘਰ 'ਚ ਸ਼ਿਫਟ ਹੋ ਗਏ ਸਨ। ਖਬਰਾਂ ਸਨ ਕਿ ਦੋਹਾਂ ਨੇ ਇਹ ਘਰ ਵਿਆਹ ਤੋਂ ਪਹਿਲਾਂ 2016 'ਚ ਖਰੀਦਿਆ ਸੀ।

ਵਿਰਾਟ ਅਤੇ ਅਨੁਸ਼ਕਾ ਦਾ ਘਰ ਕਾਫੀ ਮਹਿੰਗਾ ਹੈ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੇ ਅਪਾਰਟਮੈਂਟ ਦੀ ਕੀਮਤ 34 ਕਰੋੜ ਰੁਪਏ ਹੈ। ਇਹ ਆਲੀਸ਼ਾਨ ਘਰ 7,171 ਵਰਗ ਫੁੱਟ 'ਚ ਫੈਲਿਆ ਹੋਇਆ ਹੈ।

ਇਸ ਘਰ ਵਿੱਚ ਚਾਰ ਬੈੱਡਰੂਮ ਅਤੇ ਇੱਕ ਨਿੱਜੀ ਛੱਤ, ਇੱਕ ਬਾਗ ਖੇਤਰ ਅਤੇ ਇੱਕ ਛੋਟਾ ਜਿਹਾ ਜਿਮ ਹੈ। ਅਨੁਸ਼ਕਾ ਨੇ ਕੁਝ ਸਮਾਂ ਪਹਿਲਾਂ ਗਾਰਡਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ।

ਵਿਰੁਸ਼ਕਾ ਦਾ ਡ੍ਰੀਮ ਹਾਊਸ ਓਮਕਾਰ 1973 ਅਪਾਰਟਮੈਂਟ ਦੀ 35ਵੀਂ ਮੰਜ਼ਿਲ 'ਤੇ ਹੈ। ਉਸ ਦਾ ਲਿਵਿੰਗ ਰੂਮ ਕਾਫੀ ਵਿਸ਼ਾਲ ਹੈ, ਜਿੱਥੇ ਆਧੁਨਿਕ ਫਰਨੀਚਰ ਰੱਖਿਆ ਗਿਆ ਹੈ ਅਤੇ ਦੀਵਾਰਾਂ ਨੂੰ ਚਿੱਟਾ ਰੰਗ ਦਿੱਤਾ ਗਿਆ ਹੈ। ਵਿਰੁਸ਼ਕਾ ਦੇ ਘਰ ਵਿੱਚ ਲੱਕੜ ਦਾ ਫਲੋਰਿੰਗ ਹੈ। ਲੱਕੜ ਦਾ ਫਰਨੀਚਰ ਵੀ ਹੈ..

Virushka House Pics

Have something to say? Post your comment

More from Sports

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ

Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ

IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ

IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ

IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ

IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Rohit Sharma: ਟੀਮ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

Rohit Sharma: ਟੀਮ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ

Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ