Saturday, December 21, 2024

Sports

ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

India vs Pakistan

August 28, 2022 08:34 AM

IND vs Pak: ਸੰਯੁਕਤ ਅਰਬ ਅਮੀਰਾਤ 'ਚ ਚੱਲ ਰਹੇ ਏਸ਼ੀਆ ਕੱਪ 2022 ਮੁਕਾਬਲਿਆਂ 'ਚ ਅੱਜ ਮਹਾਂਟੱਕਰ ਹੋਣ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੂਰਦਰਸ਼ਨ ਦੇ ਐਲਾਨ ਤੋਂ ਬਾਅਦ ਫੈਨਜ਼ ਲਈ ਖੁਸ਼ਖਬਰੀ ਕਿ ਮੈਚ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਚੈਨਲ ਅਤੇ ਡੀਡੀ ਫ੍ਰੀ ਡਿਸ਼ 'ਤੇ ਵੀ ਕੀਤਾ ਜਾਵੇਗਾ। 

ਮਹਾਂਮੁਕਾਬਲੇ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਨਾਲ ਜੁੜੀ ਇੱਕ ਯਾਦ ਵੀ ਸਾਂਝੀ ਕੀਤੀ।

ਦਸ ਦਈਏ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਟੀਮਾਂ ਏਸ਼ੀਆ ਕੱਪ 'ਚ 14 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਦੌਰਾਨ ਦੋਵਾਂ ਟੀਮਾਂ ਵਿਚਾਲੇ 50-50 ਓਵਰਾਂ ਦੇ 13 ਮੈਚ ਹੋਏ ਹਨ, ਜਦਕਿ ਇਕ ਮੈਚ ਟੀ-20 ਫਾਰਮੈਟ 'ਚ ਹੋਇਆ ਹੈ। ਇਨ੍ਹਾਂ ਸਾਰੇ ਮੈਚਾਂ ਦੇ 10 ਸਭ ਤੋਂ ਦਿਲਚਸਪ ਰਾਜ ਕੀ ਰਹੇ ਹਨ? ਇੱਥੇ ਪੜ੍ਹੋ..

2. ਪਾਕਿਸਤਾਨ ਨੇ ਆਖਰੀ ਵਾਰ ਮਾਰਚ 2014 'ਚ ਭਾਰਤ ਖਿਲਾਫ ਏਸ਼ੀਆ ਕੱਪ ਜਿੱਤਿਆ ਸੀ। ਪਾਕਿਸਤਾਨ ਨੇ ਇਹ ਮੈਚ ਦੋ ਗੇਂਦਾਂ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਜਿੱਤ ਲਿਆ। ਸ਼ਾਹਿਦ ਅਫਰੀਦੀ ਨੇ ਆਰ ਅਸ਼ਵਿਨ ਦੇ ਓਵਰ 'ਚ ਦੋ ਛੱਕੇ ਲਗਾ ਕੇ ਪਾਕਿਸਤਾਨੀ ਟੀਮ ਨੂੰ ਮੈਚ 'ਚ ਜਿੱਤ ਦਿਵਾਈ।

3. 27 ਫਰਵਰੀ 2016 ਨੂੰ ਹੋਏ ਮੈਚ 'ਚ ਪਾਕਿਸਤਾਨ ਦੀ ਟੀਮ ਭਾਰਤ ਖਿਲਾਫ ਸਿਰਫ 83 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਏਸ਼ੀਆ ਕੱਪ 'ਚ ਭਾਰਤ ਖਿਲਾਫ ਪਾਕਿਸਤਾਨੀ ਟੀਮ ਦਾ ਇਹ ਸਭ ਤੋਂ ਘੱਟ ਸਕੋਰ ਹੈ।
4. ਪਾਕਿਸਤਾਨ ਨੇ ਏਸ਼ੀਆ ਕੱਪ 'ਚ ਭਾਰਤ ਦੇ ਖਿਲਾਫ ਹੁਣ ਤੱਕ ਤਿੰਨ ਵਾਰ 300+ ਦਾ ਸਕੋਰ ਬਣਾਇਆ ਹੈ। ਪਾਕਿਸਤਾਨ ਟੀਮ ਦਾ ਸਭ ਤੋਂ ਵੱਧ ਸਕੋਰ 329 ਦੌੜਾਂ ਹੈ। ਇਹ ਸਕੋਰ ਵਨਡੇ ਫਾਰਮੈਟ ਵਿੱਚ ਬਣਾਏ ਗਏ ਹਨ।

5. ਵਿਰਾਟ ਕੋਹਲੀ ਨੇ 18 ਮਾਰਚ 2012 ਨੂੰ ਪਾਕਿਸਤਾਨ ਖਿਲਾਫ 183 ਦੌੜਾਂ ਦੀ ਪਾਰੀ ਖੇਡੀ ਸੀ। ਇਹ ਏਸ਼ੀਆ ਕੱਪ 'ਚ ਕਿਸੇ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ।

6. ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਹਫੀਜ਼ (105) ਅਤੇ ਨਾਸਿਰ ਜਮਸ਼ੇਦ (112) ਨੇ 18 ਮਾਰਚ 2012 ਨੂੰ ਭਾਰਤ ਵਿਰੁੱਧ ਏਸ਼ੀਆ ਕੱਪ ਮੈਚ ਵਿੱਚ ਪਹਿਲੀ ਵਿਕਟ ਲਈ 224 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਏਸ਼ੀਆ ਕੱਪ 'ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ।

7. ਭਾਰਤ ਦੇ ਅਰਸ਼ਦ ਅਯੂਬ ਨੇ ਏਸ਼ੀਆ ਕੱਪ 'ਚ 31 ਅਕਤੂਬਰ 1988 ਨੂੰ ਪਾਕਿਸਤਾਨ ਖਿਲਾਫ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਇਹ ਏਸ਼ੀਆ ਕੱਪ 'ਚ ਕਿਸੇ ਭਾਰਤੀ ਗੇਂਦਬਾਜ਼ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ।
8. ਰੋਹਿਤ ਸ਼ਰਮਾ ਨੇ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਹੁਣ ਤੱਕ 61.16 ਦੀ ਬੱਲੇਬਾਜ਼ੀ ਔਸਤ ਅਤੇ 92.44 ਦੀ ਸਟ੍ਰਾਈਕ ਰੇਟ ਨਾਲ 367 ਦੌੜਾਂ ਬਣਾਈਆਂ ਹਨ। ਉਹ ਏਸ਼ੀਆ ਕੱਪ 'ਚ ਪਾਕਿਸਤਾਨ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
9. ਪਾਕਿਸਤਾਨ ਦੇ ਆਕੀਬ ਜਾਵੇਦ ਨੇ 7 ਅਪ੍ਰੈਲ 1995 ਨੂੰ ਭਾਰਤ ਦੇ ਖਿਲਾਫ ਏਸ਼ੀਆ ਕੱਪ ਮੈਚ ਵਿੱਚ 19 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਏਸ਼ੀਆ ਕੱਪ 'ਚ ਪਾਕਿਸਤਾਨੀ ਗੇਂਦਬਾਜ਼ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

10. ਅਕਤੂਬਰ 1988 ਅਤੇ ਅਪ੍ਰੈਲ 1995 ਵਿੱਚ ਹੋਏ ਭਾਰਤ-ਪਾਕਿ ਮੈਚਾਂ ਵਿੱਚ ਏਸ਼ੀਆ ਕੱਪ ਵਿੱਚ ਇੱਕ ਵੀ ਛੱਕਾ ਨਹੀਂ ਲੱਗਿਆ ਸੀ।

Have something to say? Post your comment

More from Sports

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ

Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ

IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ

IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ

IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ

IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

Rafael Nadal: ਰਾਫੇਲ ਨਡਾਲ ਨੇ ਟੈਨਿਸ ਨੂੰ ਕਿਹਾ ਅਲਵਿਦਾ, ਆਖਰੀ ਮੈਚ ਹਾਰ ਕੇ ਖਤਮ ਕੀਤਾ ਕਰੀਅਰ, ਜਾਣੋ ਸੰਨਿਆਸ ਲੈਣ ਦੀ ਵਜ੍ਹਾ

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Rohit Sharma: ਟੀਮ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

Rohit Sharma: ਟੀਮ ਇੰਡੀਆ ਦੇ ਕੈਪਟਨ ਰੋਹਿਤ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ, ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ

Virat Kohli: ਵਿਰਾਟ ਕੋਹਲੀ ਹੋਏ ਜ਼ਖਮੀ, ਜਲਦ ਠੀਕ ਨਾ ਹੋਏ ਤਾਂ ਮੁਸ਼ਕਲ 'ਚ ਫਸ ਜਾਵੇਗੀ ਟੀਮ ਇੰਡੀਆ, ਜਾਣੋ ਕ੍ਰਿਕੇਟ ਕਿੰਗ ਦਾ ਹੈਲਥ ਅਪਡੇਟ

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ

Hockey News: ਇੱਕ ਦੂਜੇ ਦੇ ਹੋਏ ਹਾਕੀ ਖਿਡਾਰੀ, ਓਲੰਪੀਅਨ ਆਕਾਸ਼ਦੀਪ ਤੇ ਮੋਨਿਕਾ ਦੀ ਹੋਈ ਮੰਗਣੀ, 15 ਨਵੰਬਰ ਨੂੰ ਮੋਹਾਲੀ 'ਚ ਵਿਆਹ