Thursday, March 27, 2025

National

ਸਿਆਚਿਨ 'ਚ 38 ਸਾਲਾਂ ਤੋਂ ਲਾਪਤਾ ਜਵਾਨ ਦੀ ਮਿਲੀ ਲਾਸ਼, identification Disc ਨਾਲ ਹੋਈ ਪਛਾਣ

Siachin Warrior

August 16, 2022 09:19 AM

Siachen Warrior : ਫੌਜ ਨੇ ਸੋਮਵਾਰ ਨੂੰ ਲੱਦਾਖ ਦੇ ਸਿਆਚਿਨ ਗਲੇਸ਼ੀਅਰ ਤੋਂ 38 ਸਾਲਾਂ ਬਾਅਦ ਮਿਲੀ ਲਾਂਸ ਨਾਇਕ ਚੰਦਰ ਸ਼ੇਖਰ ਦੀ ਲਾਸ਼ ਨੂੰ ਸ਼ਰਧਾਂਜਲੀ ਦਿੱਤੀ। 1984 'ਚ ਚੰਦਰ ਸ਼ੇਖਰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਲਾਪਤਾ ਹੋ ਗਏ ਸਨ। ਇਸ ਸ਼ਨੀਵਾਰ ਨੂੰ ਭਾਰਤੀ ਫੌਜ ਦੀ ਇੱਕ ਗਸ਼ਤੀ ਦਲ ਨੇ ਗਲੇਸ਼ੀਅਰ ਵਿੱਚ ਗਸ਼ਤ ਦੌਰਾਨ ਉਸਦੀ ਲਾਸ਼ ਬਰਾਮਦ ਕੀਤੀ। ਜਲਦੀ ਹੀ ਸਿਆਚਿਨ-ਯੋਧੇ ਦੀ ਮ੍ਰਿਤਕ ਦੇਹ ਨੂੰ ਉੱਤਰਾਖੰਡ ਵਿੱਚ ਉਸਦੇ ਜੱਦੀ ਸ਼ਹਿਰ ਹਲਦਵਾਨੀ ਭੇਜਿਆ ਜਾਵੇਗਾ ਜਿੱਥੇ ਉਸਦਾ ਪਰਿਵਾਰ ਰਹਿੰਦਾ ਹੈ।

ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਅਨੁਸਾਰ, 29 ਮਈ 1984 ਨੂੰ, ਅਪਰੇਸ਼ਨ ਮੇਘਦੂਤ ਦੇ ਤਹਿਤ, ਕੁਮਾਉਂ ਰੈਜੀਮੈਂਟ ਦੀ ਇੱਕ ਟੁਕੜੀ ਨੂੰ ਸਿਆਚਿਨ ਦੇ ਗਯੋਂਗਲਾ ਗਲੇਸ਼ੀਅਰ ਵਿਖੇ ਤਾਇਨਾਤ ਕੀਤਾ ਗਿਆ ਸੀ। ਚੰਦਰ ਸ਼ੇਖਰ ਕੁਮਾਉਂ ਰੈਜੀਮੈਂਟ ਦੀ ਟੁਕੜੀ ਦਾ ਹਿੱਸਾ ਸੀ। ਉਸੇ ਸਮੇਂ ਉੱਥੇ ਆਏ ਬਰਫੀਲੇ ਤੂਫਾਨ ਕਾਰਨ ਚੰਦਰ ਸ਼ੇਖਰ ਲਾਪਤਾ ਹੋ ਗਿਆ ਸੀ।

38 ਸਾਲਾਂ ਬਾਅਦ, ਪਿਛਲੇ ਹਫਤੇ ਭਾਰਤੀ ਫੌਜ ਦੇ ਇੱਕ ਗਸ਼ਤੀ ਟੁਕੜੇ ਨੂੰ ਚੰਦਰ ਸ਼ੇਖਰ ਦੀ ਲਾਸ਼ ਇੱਕ ਝੌਂਪੜੀ ਵਿੱਚ ਪਈ ਮਿਲੀ। ਮੰਨਿਆ ਜਾਂਦਾ ਹੈ ਕਿ ਬਰਫ਼ਬਾਰੀ ਦੀ ਸਥਿਤੀ ਵਿੱਚ ਚੰਦਰ ਸ਼ੇਖਰ ਨੇ ਇਸ ਝੌਂਪੜੀ ਵਿੱਚ ਸ਼ਰਨ ਲਈ ਹੋਵੇਗੀ। ਪਰ ਬਰਫੀਲੇ ਤੂਫਾਨ ਕਾਰਨ ਇਹ ਝੌਂਪੜੀ ਭਾਰੀ ਬਰਫ 'ਚ ਦੱਬ ਗਈ ਹੋਵੇਗੀ ਅਤੇ ਫਿਸਲ ਕੇ ਕਿਤੇ ਹੋਰ ਪਹੁੰਚ ਗਈ ਹੋਵੇਗੀ। 38 ਸਾਲਾਂ ਬਾਅਦ ਜਦੋਂ ਇਸ ਝੌਂਪੜੀ ਤੋਂ ਬਰਫ਼ ਹਟਾਈ ਗਈ ਤਾਂ ਚੰਦਰ ਸ਼ੇਖਰ ਦੀ ਲਾਸ਼ ਦਿਖਾਈ ਦਿੱਤੀ।

Have something to say? Post your comment