US Elections 2024: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਨੇ ਜਿੱਤ ਦਰਜ਼ ਕਰ ਲਈ ਹੈ ਤੇ ਇਸ ਦੀ ਪੁਸ਼ਟੀ ਫੌਕਸ ਨਿਊਜ਼ ਨੇ ਕਰ ਦਿੱਤੀ ਹੈ। ਨਤੀਜਿਆਂ ਤੋਂ ਬਾਅਦ ਟਰੰਪ ਨੇ ਫਲੋਰਿਡਾ 'ਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਮੌਜ਼ੂਦ ਸੀ। ਚੋਣ ਨਤੀਜ਼ਿਆਂ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਰੰਪ ਨੂੰ ਜਿੱਤ ਦੀ ਵਧਾਈ ਦਿੱਤੀ।
ਚੋਣ ਨਤੀਜ਼ਿਆਂ ਤੋਂ ਬਾਅਦ ਭਾਰਤੀ ਮੂਲ ਦੇ ਅਮਰੀਕੀ ਵੀ ਕਾਫੀ ਖੁਸ਼ ਹਨ, ਕਿਉਂਕਿ ਟਰੰਪ ਦੇ ਭਾਰਤ ਨਾਲ ਰਿਸ਼ਤੇ ਕਾਫੀ ਚੰਗੇ ਹਨ ਤੇ ਉਹ ਕਈ ਵਾਰ ਪੀਐਮ ਨਰੇਂਦਰ ਮੋਦੀ ਤੇ ਭਾਰਤੀ ਲੋਕਾਂ ਦੀ ਤਾਰੀਫ਼ ਕਰ ਚੁੱਕੇ ਹਨ।
ਅਮਰੀਕੀ ਸਿੱਖਾਂ ਵਿੱਚ ਜਸ਼ਨ ਦਾ ਮਾਹੌਲ
ਨਤੀਜ਼ਿਆਂ ਤੋਂ ਬਾਅਦ ਭਾਰਤੀ ਮੂਲ ਦੇ ਸਿੱਖਾਂ ਵਿੱਚ ਜਸ਼ਨ ਦਾ ਮਾਹੌਲ ਦੇਖਿਆ ਗਿਆ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਬਾਹਰ ਸਿੱਖ ਭਾਈਚਾਰੇ ਦੇ ਲੋਕ ਭੰਗੜਾ ਪਾਉਂਦੇ ਹੋਏ ਦੇਖੇ ਗਏ। ਇਸ ਦੌਰਾਨ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਅੱਜ ਅਸੀਂ ਸਿੱਖ, ਹਿੰਦੂ, ਮੁਸਲਮਾਨ ਤੇ ਪੂਰੇ ਸਾਊਥ ਏਸ਼ੀਆ ਦੇ ਲੋਕ ਵ੍ਹਾਈਟ ਦੇ ਬਾਹਰ ਹਾਂ ਤੇ ਜਸ਼ਨ ਮਨਾ ਰਹੇ ਹਾਂ, ਇੱਥੇ ਅਸੀਂ ਢੋਲ-ਨਗਾੜਿਆਂ ਨਾਲ ਜਸ਼ਨ ਮਨਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਭਾਰਤੀ, ਸਾਊਥ ਏਸ਼ੀਆ ਤੇ ਸਿੱਖ ਭਾਈਚਾਰੇ ਨੇ ਇਸ ਨਤੀਜ਼ਿਆਂ 'ਚ ਵੱਡਾ ਯੋਗਦਾਨ ਦਿੱਤਾ ਹੈ ਤੇ ਸਾਡੇ ਭਾਈਚਾਰੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ।
https://x.com/ANI/status/1854045161799684379?t=_ZBNlDfW3kGvLZahBUIYvg&s=19
ਬਾਰਡਰ ਕਰ ਦਿੱਤੇ ਜਾਣਗੇ ਸੀਲ- ਟਰੰਪ
ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਵੱਡਾ ਮੁੱਦਾ ਬਣਾਇਆ ਤੇ ਚੋਣ ਨਤੀਜ਼ਿਆ ਤੋਂ ਬਾਅਦ ਵੀ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਬਾਰਡਰ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ ਤੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦੇਣਗੇ। ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਕਿਸੇ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਹੁਣ ਜੋ ਕੋਈ ਵੀ ਅਮਰੀਕਾ ਆਉਣਾ ਚਾਹੁੰਦਾ ਹੈ ਤਾਂ ਉਹ ਲੀਗਲ ਤੌਰ 'ਤੇ ਹੀ ਆ ਸਕੇਗਾ।
ਦੱਸ ਦੇਈਏ ਹਰ ਸਾਲ ਕਈ ਭਾਰਤੀ ਖਾਸ ਤੌਰ 'ਤੇ ਪੰਜਾਬੀ ਨੌਜਵਾਨ ਅਮਰੀਕਾ ਪਹੁੰਚਣ ਲਈ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਮਦਦ ਲੈਂਦੇ ਹਨ। ਹੁਣ ਇਸ 'ਤੇ ਡੋਨਾਲਡ ਟਰੰਪ ਨੇ ਆਪਣੀ ਰਣਨੀਤੀ ਜ਼ਾਹਰ ਕਰ ਦਿੱਤੀ ਹੈ।