Shah Rukh Khan Birthday: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅੱਜ ਯਾਨਿ 2 ਨਵੰਬਰ 2024 ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਦਾ ਇਹ ਜਨਮਦਿਨ ਬਹੁਤ ਖਾਸ ਹੈ, ਕਿਉਂਕਿ ਅੱਜ ਦੇ ਦਿਨ ਉਹ ਕੋਈ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਦੇ ਲਈ ਸ਼ਾਹਰੁਖ ਦੀ ਵਾਈਫ ਗੌਰੀ ਖਾਨ ਨੇ ਇੱਕ ਸ਼ਾਨਦਾਰ ਪਾਰਟੀ ਵੀ ਰੱਖੀ ਹੈ, ਜਿਸ ਦੇ ਲਈ ਫਿਲਮ ਇੰਡਸਟਰੀ ਤੋਂ 250 ਤੋਂ ਜ਼ਿਆਦਾ ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ।
ਅੱਜ ਸ਼ਾਹਰੁਖ ਖਾਨ ਜਿਸ ਮੁਕਾਮ 'ਤੇ ਹਨ, ਉਹ ਮੁੰਬਈ ਆਉਣ ਵਾਲੇ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ। ਪਰ ਸ਼ਾਹਰੁਖ ਵਰਗੀ ਸ਼ੋਹਰਤ ਤੇ ਦੌਲਾ ਕਮਾਉਣਾ ਕੋਈ ਅਸਾਨ ਕੰਮ ਨਹੀਂ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਸ਼ਾਹਰੁਖ ਖਾਨ ਦੀ ਜ਼ਿੱਦ ਤੇ ਜਨੂੰਨ ਨੇ ਉਨ੍ਹਾਂ ਨੂੰ ਕਿਵੇਂ ਪੂਰੀ ਦੁਨੀਆ 'ਚ ਬਾਲੀਵੁੱਡ ਦਾ ਬਾਦਸ਼ਾਹ ਬਣਾਇਆ।
ਸ਼ਾਹਰੁਖ ਖਾਨ ਗਰੀਬੀ 'ਚ ਵੱਡੇ ਹੋਏ ਸੀ। ਉਨ੍ਹਾਂ ਨੇ ਕਈ ਵਾਰ ਦੱਸਿਆ ਹੈ ਕਿ ਉਹ ਜਿਸ ਜਗ੍ਹਾ ਤੋਂ ਆਏ ਹਨ, ਉੱਥੇ ਉਨ੍ਹਾਂ ਦੇ ਘਰ 4 ਲੋਕਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਸੀ। ਇਸ ਲਈ ਉਨ੍ਹਾਂ ਨੇ ਬਚਪਨ ਤੋਂ ਹੀ ਠਾਣ ਲਿਆ ਸੀ ਕਿ ਉਹ ਆਪਣੇ ਮਾਪਿਆਂ ਦਾ ਨਾਮ ਜ਼ਰੂਰ ਰੌਸ਼ਨ ਕਰਨਗੇ ਅਤੇ ਉਨ੍ਹਾਂ ਨੂੰ ਗਰੀਬੀ 'ਚੋਂ ਬਾਹਰ ਕੱਢਣਗੇ, ਪਰ ਬਦਕਿਸਮਤੀ ਦੇ ਨਾਲ ਸ਼ਾਹਰੁਖ ਦੇ ਮਾਪੇ ਉਨ੍ਹਾਂ ਦੀ ਕਾਮਯਾਬੀ ਨਾ ਦੇਖ ਸਕੇ। ਸ਼ਾਹਰੁਖ ਦੇ ਫਿਲਮ ਸਟਾਰ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਾਪੇ ਚੱਲ ਵੱਸੇ।
ਸ਼ਾਹਰੁਖ ਦੀ ਪਹਿਲੀ ਫਿਲਮ 'ਦਿਲ ਆਸ਼ਨਾ ਹੈ' (1991) 'ਚ ਰਿਲੀਜ਼ ਹੋਈ ਸੀ। ਪਰ ਪਛਾਣ ਉਨ੍ਹਾਂ ਨੂੰ ਫਿਲਮ 'ਦੀਵਾਨਾ' (1992) ਤੋਂ ਮਿਲੀ। ਇਸ ਤੋਂ ਬਾਅਦ 'ਬਾਜ਼ੀਗਰ' (1993) ਨੇ ਉਨ੍ਹਾਂ ਨੂੰ ਵਿਲਨ ਦੇ ਰੂਪ 'ਚ ਇੰਡਸਟਰੀ 'ਚ ਸਥਾਪਤ ਕੀਤਾ।
ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਨੇ ਆਪਣੇ ਸੰਘਰਸ਼ ਦੇ ਦਿਨਾਂ 'ਚ ਉਹ ਫਿਲਮਾਂ ਕੀਤੀਆਂ ਸੀ, ਜਿਨ੍ਹਾਂ ਨੂੰ ਕਰਨ ਲਈ ਕੋਈ ਵੀ ਵੱਡਾ ਐਕਟਰ ਤਿਆਰ ਨਹੀਂ ਸੀ। ਕਿਉਂਕਿ ਕੋਈ ਵੀ ਐਕਟਰ ਦੀਵਾਨਾ, ਡਰ ਤੇ ਬਾਜ਼ੀਗਰ ਵਰਗੀਆਂ ਫਿਲਮਾਂ 'ਚ ਵਿਲਨ ਦਾ ਕਿਰਦਾਰ ਕਰਕੇ ਆਪਣੀ ਇਮੇਜ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਪਰ ਗਰੀਬੀ ਤੋਂ ਡਰਦੇ ਮਾਰੇ ਸ਼ਾਹਰੁਖ ਨੇ ਇਹ ਸਾਰੀਆਂ ਫਿਲਮਾਂ ਕੀਤੀਆਂ ਅਤੇ ਉਨ੍ਹਾਂ ਨੂੰ ਦਰਸ਼ਕਾਂ ਨੇ ਵਿਲੇਨ ਦੇ ਰੂਪ 'ਚ ਵੀ ਖੂਬ ਪਿਆਰ ਦਿੱਤਾ।
ਸ਼ਾਹਰੁਖ ਦੱਸਦੇ ਹਨ, 'ਜਦੋਂ ਮੈਂ ਮੁੰਬਈ ਐਕਟਰ ਬਣਨ ਆਇਆ ਤਾਂ ਸਭ ਨੇ ਮੈਨੂੰ ਕਿਹਾ ਕਿ ਤੇਰੀ ਨੱਕ ਖਰਾਬ ਹੈ, ਤੇਰਾ ਕੱਦ ਲੰਬਾ ਨਹੀਂ ਹੈ, ਤੂੰ ਬਹੁਤ ਤੇਜ਼ ਬੋਲਦਾ ਹੈਂ ਤੇ ਤੇਰਾ ਰੰਗ ਸਾਵਲਾ ਹੈ। ਤੂੰ ਹੀਰੋ ਨਹੀਂ ਬਣ ਸਕੇਂਗਾ। ਇਹ ਗੱਲ ਮੈਨੂੰ ਬਹੁਤ ਵੱਡੇ ਵੱਡੇ ਲੋਕਾਂ ਨੇ ਕਹੀ ਸੀ। ਪਰ ਇਸ ਤੋਂ ਉਲਟ ਮੈਂ ਸਭ ਨੂੰ ਇਹੀ ਕਹਿੰਦਾ ਰਿਹਾ ਕਿ ਫਿਰ ਕੀ ਹੋਇਆ ਜੇ ਮੈਂ ਹੀਰੋ ਨਹੀਂ ਬਣ ਸਕਦਾ। ਮੈਨੂੰ ਐਕਟਿੰਗ ਕਰਨ ਦਾ ਸ਼ੌਕ ਤਾਂ ਹੈ। ਉਹ ਮੈਂ ਕਿਸੇ ਹਾਲ 'ਚ ਨਹੀਂ ਛੱਡ ਸਕਦਾ। ਠੀਕ ਹੈ ਫਿਰ ਕੀ ਹੋਇਆ, ਮੈਂ ਹੀਰੋ ਨਹੀਂ ਲੱਗਦਾ ਤਾਂ ਨਹੀਂ ਲੱਗਦਾ। ਪਰ ਮੈਂ ਐਕਟਿੰਗ ਜ਼ਰੂਰ ਕਰਾਂਗਾ।' ਤੁਸੀਂ ਵੀ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਅੱਜ 7300 ਕਰੋੜ ਜਾਇਦਾਦ ਦੇ ਮਾਲਕ ਹਨ। ਉਹ ਏਸ਼ੀਆ ਦੇ ਸਭ ਤੋਂ ਅਮੀਰ ਕਲਾਕਾਰ ਤੇ ਪੂਰੀ ਦੁਨੀਆ ਦੇ ਚੌਥੇ ਅਮੀਰ ਕਲਾਕਾਰ ਹਨ। ਸ਼ਾਹਰੁਖ ਨੇ 2018 'ਚ ਫਿਲਮਾਂ ਤੋਂ ਬ੍ਰੇਕ ਲਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੇ 2023 'ਚ ਪਠਾਨ ਫਿਲਮ ਦੇ ਨਾਲ ਕਮਬੈਕ ਕੀਤਾ ਅਤੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀਆਂ ਪਿਛਲੇ ਸਾਲ 3 ਫਿਲਮਾਂ ਪਠਾਨ, ਜਵਾਨ ਤੇ ਡੰਕੀ ਰਿਲੀਜ਼ ਹੋਈਆਂ ਸੀ। ਇਹ ਤਿੰਨੇ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ।