Online Shopping Scam: ਦੇਸ਼ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਲੋਕ ਘਰਾਂ ਦੀ ਸਫ਼ਾਈ ਕਰਨ ਅਤੇ ਕੱਪੜਿਆਂ ਅਤੇ ਜੁੱਤੀਆਂ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਖਰੀਦਣ ਵਿੱਚ ਰੁੱਝੇ ਹੋਏ ਹਨ। ਲੋਕ ਆਪਣਾ ਸਮਾਂ ਬਚਾਉਣ ਲਈ ਆਨਲਾਈਨ ਸ਼ੌਪਿੰਗ ਕਰ ਰਹੇ ਹਨ। ਅਜਿਹੇ 'ਚ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਲੋਕਾਂ ਨੂੰ ਇਸ ਦੀਵਾਲੀ 'ਤੇ ਆਨਲਾਈਨ ਸ਼ਾਪਿੰਗ ਘੁਟਾਲੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਦੀਵਾਲੀ 'ਤੇ ਸਾਈਬਰ ਧੋਖੇਬਾਜ਼ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਓ ਸਮਝੀਏ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਤੁਸੀਂ ਦੀਵਾਲੀ ਖੁਸ਼ੀ ਨਾਲ ਮਨਾ ਸਕੋ।
ਫਿਸ਼ਿੰਗ ਘੁਟਾਲੇ ਦੀ ਕੀਤੀ ਜਾ ਰਹੀ ਸਭ ਤੋਂ ਵੱਧ ਵਰਤੋਂ
ਭਾਰਤ ਸਰਕਾਰ ਦੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਸਾਈਬਰ ਧੋਖਾਧੜੀ ਕਰਨ ਵਾਲੇ ਲੋਕ ਫਿਸ਼ਿੰਗ ਘੁਟਾਲਿਆਂ ਦੀ ਸਭ ਤੋਂ ਵੱਧ ਵਰਤੋਂ ਕਰ ਰਹੇ ਹਨ। ਇਸ ਵਿੱਚ ਉਹ ਫਰਜ਼ੀ ਈਮੇਲ ਅਤੇ ਮੈਸੇਜ ਰਾਹੀਂ ਲੋਕਾਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਦੀ ਲੌਗਇਨ ਆਈਡੀ ਅਤੇ ਨਿੱਜੀ ਡੇਟਾ ਨੂੰ ਚੋਰੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਲਾਟਰੀ ਘੁਟਾਲਾ ਅਤੇ ਇਨਾਮੀ ਘੁਟਾਲਾ ਵੀ ਇਨ੍ਹਾਂ ਦੇ ਹਥਿਆਰ ਹਨ। ਆਨਲਾਈਨ ਡੇਟਿੰਗ ਪ੍ਰੋਫਾਈਲ ਸਕੈਮ ਵੀ ਇਨ੍ਹੀਂ ਦਿਨੀਂ ਕਾਫੀ ਵਧ ਗਿਆ ਹੈ।
ਇਨ੍ਹਾਂ ਘਪਲਿਆਂ ਤੋਂ ਰਹੋ ਸਾਵਧਾਨ
CERT-In ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਤੁਸੀਂ ਨੌਕਰੀ ਘੁਟਾਲੇ, ਤਕਨੀਕੀ ਸਹਾਇਤਾ ਘੁਟਾਲੇ, ਨਿਵੇਸ਼ ਘੁਟਾਲੇ, ਕੈਸ਼ ਆਨ ਡਿਲੀਵਰੀ ਘੁਟਾਲੇ, ਫਰਜ਼ੀ ਚੈਰਿਟੀ ਘੁਟਾਲੇ), ਮਨੀ ਟ੍ਰਾਂਸਫਰ ਘੁਟਾਲੇ, ਡਿਜੀਟਲ ਗ੍ਰਿਫਤਾਰੀ ਘੁਟਾਲੇ, ਫੋਨ ਘੁਟਾਲੇ, ਪਾਰਸਲ ਘੁਟਾਲੇ ਅਤੇ ਲੋਨ ਘੁਟਾਲੇ ਤੋਂ ਪ੍ਰਭਾਵਿਤ ਹੋ ਸਕਦੇ ਹੋ। ਕਾਰਡ ਘੋਟਾਲੇ 'ਤੇ ਤੁਹਾਨੂੰ ਨਜ਼ਰ ਰੱਖਣੀ ਪਵੇਗੀ ਤਾਂ ਜੋ ਤੁਸੀਂ ਕਿਸੇ ਦੇ ਜਾਲ ਵਿੱਚ ਨਾ ਫਸੋ।
ਇਨ੍ਹਾਂ ਤਰੀਕਿਆਂ ਨਾਲ ਆਪਣੀ ਮੇਹਨਤ ਦੀ ਕਮਾਈ ਨੂੰ ਕਰੋ ਸੁਰੱਖਿਅਤ
ਸਰਟ ਇਨ (CERT-In) ਦੇ ਅਨੁਸਾਰ, ਤੁਹਾਨੂੰ ਕਾਲ ਜਾਂ ਵੀਡੀਓ ਕਾਲ 'ਤੇ ਅਣਜਾਣ ਲੋਕਾਂ ਨਾਲ ਜੁੜਨਾ ਨਹੀਂ ਚਾਹੀਦਾ। ਕਿਸੇ ਵੀ ਅਣਜਾਣ ਵਿਅਕਤੀ ਨੂੰ ਪੈਸੇ ਟ੍ਰਾਂਸਫਰ ਨਾ ਕਰੋ। ਧਿਆਨ ਰਹੇ ਕਿ ਕੋਈ ਵੀ ਸਰਕਾਰੀ ਏਜੰਸੀ ਵਟਸਐਪ ਜਾਂ ਸਕਾਈਪ ਰਾਹੀਂ ਕੋਈ ਅਧਿਕਾਰਤ ਕੰਮ ਨਹੀਂ ਕਰਦੀ। ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹੋ, ਤਾਂ ਕਿਸੇ ਵੀ ਸਥਿਤੀ ਵਿੱਚ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਕੋਈ ਵੀ ਸਰਕਾਰੀ ਏਜੰਸੀ ਕਦੇ ਵੀ ਬੈਂਕਿੰਗ ਵੇਰਵਿਆਂ ਅਤੇ OTP ਵਰਗੀਆਂ ਚੀਜ਼ਾਂ ਦੀ ਮੰਗ ਨਹੀਂ ਕਰਦੀ ਹੈ। ਕਦੇ ਵੀ ਕਿਸੇ ਦੁਆਰਾ ਭੇਜੀ ਗਈ ਕੋਈ ਐਪ ਜਾਂ ਸੌਫਟਵੇਅਰ ਇੰਸਟਾਲ ਨਾ ਕਰੋ ਜਾਂ ਪੈਸੇ ਟ੍ਰਾਂਸਫਰ ਨਾ ਕਰੋ। ਕਿਸੇ ਵੀ ਲਿੰਕ ਜਾਂ ਅਟੈਚਮੈਂਟ 'ਤੇ ਕਲਿੱਕ ਨਾ ਕਰੋ। ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।