Saturday, November 23, 2024
BREAKING
Priyanka Gandhi: ਵਾਇਨਾਡ ਸੀਟ 'ਤੇ ਹੋਈ ਉਪ ਚੋਣ 'ਚ ਪ੍ਰਿਯੰਕਾ ਗਾਂਧੀ ਨੇ ਰਚਿਆ ਇਤਿਹਾਸ, ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 4 ਲੱਖ ਵੋਟਾਂ ਤੋਂ ਹਰਾਇਆ Maharashtra Assembly Elections 2024: ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਜ਼ਬਰਦਸਤ ਜਿੱਤ, ਪ੍ਰੈੱਸ ਕਾਨਫਰੰਸ 'ਚ ਸ਼ਿੰਦੇ ਬੋਲੇ- 'ਮੇਰੇ ਲਈ CM ਦਾ ਮਤਲਬ ਕੌਮਨ ਮੈਨ' Ajaz Khan: ਐਕਟਰ ਦੇ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼, ਉਸ ਨੂੰ ਵਿਧਾਨ ਸਭਾ ਚੋਣਾਂ 'ਚ ਪਈਆਂ ਮਹਿਜ਼ 155 ਵੋਟਾਂ, ਹੋਈ ਸ਼ਰਮਨਾਕ ਹਾਰ Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ Punjab Bypolls 2024 Result: ਪੰਜਾਬ ਉਪ ਚੋਣਾਂ 'ਚ ਆਪ ਦੀ ਹੋਈ ਬੱਲੇ ਬੱਲੇ, ਕਾਂਗਰਸ ਨੂੰ ਸਿਰਫ ਇੱਕ ਸੀਟ 'ਤੇ ਮਿਲੀ ਜਿੱਤ Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ

World

NRI News: ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦਿਆਂ ਠੰਡ ਨਾਲ ਹੋਈ ਸੀ ਭਾਰਤੀ ਪਰਿਵਾਰ ਦੀ ਮੋਤ, ਦੋਸ਼ੀਆਂ ਦੀ ਸਜ਼ਾ 'ਤੇ ਫੈਸਲਾ ਜਲਦ, 20 ਸਾਲ ਲਈ ਹੋਣਗੇ ਅੰਦਰ

November 23, 2024 06:10 PM

Indian Family Death While Crossing American-Canadian Border: ਅਮਰੀਕਾ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਾਲ 2022 ਵਿੱਚ, ਅਮਰੀਕਾ-ਕੈਨੇਡਾ ਸਰਹੱਦ 'ਤੇ ਇੱਕ ਭਾਰਤੀ ਪਰਿਵਾਰ ਦੀ ਠੰਡ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅਮਰੀਕੀ ਰਾਜ ਮਿਨੇਸੋਟਾ ਦੀ ਜਿਊਰੀ ਨੇ ਭਾਰਤੀ ਮੂਲ ਦੇ ਹਰਸ਼ ਕੁਮਾਰ ਰਮਨਲਾਲ ਪਟੇਲ, ਜਿਸ ਨੂੰ ਡਰਟੀ ਹੈਰੀ ਵੀ ਕਿਹਾ ਜਾਂਦਾ ਹੈ, ਨੂੰ ਦੋਸ਼ੀ ਠਹਿਰਾਇਆ ਹੈ। ਹਰਸ਼ ਕੁਮਾਰ ਦੇ ਨਾਲ ਫਲੋਰੀਡਾ ਨਿਵਾਸੀ ਸਟੀਵ ਸ਼ੈਂਡ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ।

ਗੁਜਰਾਤ ਪਰਿਵਾਰ ਦੀ ਹੋਈ ਸੀ ਮੌਤ
ਡਰਟੀ ਹੈਰੀ ਅਤੇ ਸਟੀਵ ਸ਼ੈਂਡ ਇੱਕ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਦਾ ਹਿੱਸਾ ਸਨ ਜੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਲਿਆਉਂਦੇ ਸਨ। ਪਟੇਲ (29) ਅਤੇ ਸ਼ੈਂਡ (56) ਨੂੰ ਮਨੁੱਖ ਤਸਕਰੀ ਨਾਲ ਸਬੰਧਤ ਚਾਰ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਦੋਵਾਂ ਨੂੰ ਇਨ੍ਹਾਂ ਮਾਮਲਿਆਂ 'ਚ ਜ਼ਿਆਦਾਤਰ 20 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ 19 ਜਨਵਰੀ 2022 ਨੂੰ ਗੁਜਰਾਤ ਦੇ ਰਹਿਣ ਵਾਲੇ ਜਗਦੀਸ਼ ਪਟੇਲ (39 ਸਾਲ), ਉਸ ਦੀ ਪਤਨੀ ਵੈਸ਼ਾਲੀ ਬੇਨ (30 ਸਾਲ), ਬੇਟੀ ਵਿਹਾਂਗੀ (11 ਸਾਲ) ਅਤੇ ਤਿੰਨ ਸਾਲ ਦੇ ਬੇਟੇ ਧਾਰਮਿਕ ਦੀ ਮੌਤ ਹੋ ਗਈ ਸੀ। ਅਮਰੀਕਾ ਕੈਨੇਡਾ ਦੀ ਸਰਹੱਦ 'ਤੇ ਸਥਿਤ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਐਮਰਸਨ ਸ਼ਹਿਰ ਨੇੜੇ ਮ੍ਰਿਤਕ ਪਾਏ ਗਏ। ਠੰਢ ਕਾਰਨ ਸਾਰਿਆਂ ਦੀ ਮੌਤ ਹੋ ਗਈ ਸੀ। ਗੁਜਰਾਤ ਦਾ ਇਹ ਪਰਿਵਾਰ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ਾਂਦ ਦੀ ਯੋਜਨਾ ਅਨੁਸਾਰ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਜਿਊਰੀ ਨੇ ਦੋਸ਼ੀਆਂ ਖਿਲਾਫ ਸਖਤ ਟਿੱਪਣੀ ਕੀਤੀ
ਇਹ ਪਰਿਵਾਰ ਮੂਲ ਰੂਪ ਤੋਂ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਡਿੰਗੁਚਾ ਪਿੰਡ ਦਾ ਰਹਿਣ ਵਾਲਾ ਸੀ। ਪਟੇਲ ਅਤੇ ਉਸਦੀ ਪਤਨੀ ਕਥਿਤ ਤੌਰ 'ਤੇ ਸਕੂਲ ਦੇ ਅਧਿਆਪਕ ਸਨ ਅਤੇ ਉਨ੍ਹਾਂ ਦਾ ਪਰਿਵਾਰ ਸਥਾਨਕ ਮਿਆਰਾਂ ਅਨੁਸਾਰ ਕਾਫ਼ੀ ਅਮੀਰ ਸੀ। ਪਟੇਲ ਭਾਰਤੀ ਪ੍ਰਵਾਸੀਆਂ ਦੇ 11 ਮੈਂਬਰੀ ਸਮੂਹ ਦਾ ਹਿੱਸਾ ਸੀ ਜੋ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਲਈ ਤਸਕਰਾਂ ਨੂੰ ਪੈਸੇ ਦਿੰਦੇ ਸਨ।

ਜਿਊਰੀ ਨੇ ਹਰਸ਼ ਕੁਮਾਰ ਅਤੇ ਸਟੀਵ ਸ਼ੈਂਡ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ 'ਇਸ ਮੁਕੱਦਮੇ ਨੇ ਮਨੁੱਖੀ ਤਸਕਰੀ ਅਤੇ ਮੁਨਾਫ਼ੇ ਅਤੇ ਲਾਲਚ ਨੂੰ ਮਨੁੱਖੀ ਜੀਵਨ 'ਤੇ ਪਾਉਣ ਵਾਲੇ ਅਪਰਾਧਿਕ ਸੰਗਠਨਾਂ ਦੀ ਬੇਰਹਿਮੀ ਦਾ ਪਰਦਾਫਾਸ਼ ਕੀਤਾ ਹੈ। 'ਕੁਝ ਹਜ਼ਾਰ ਡਾਲਰ ਕਮਾਉਣ ਲਈ, ਇਹ ਤਸਕਰ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਖ਼ਤਰੇ ਵਿਚ ਪਾਉਂਦੇ ਹਨ, ਜਿਸ ਨਾਲ ਪੂਰੇ ਪਰਿਵਾਰ ਦੀ ਦੁਖਦਾਈ ਮੌਤ ਹੋ ਜਾਂਦੀ ਹੈ।' ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀਆਂ ਨੂੰ ਮਨੁੱਖੀ ਤਸਕਰੀ ਲਈ ਇਕ ਲੱਖ ਅਮਰੀਕੀ ਡਾਲਰ ਦਿੱਤੇ ਗਏ ਸਨ।

Have something to say? Post your comment

More from World

Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ

Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ

Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ

Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ?

ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ?

Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ

Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ

Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ

Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ

Pakistan News: ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 17 ਫੌਜੀ ਜਵਾਨਾਂ ਦਾ ਹੋਈ ਮੌਤ

Pakistan News: ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 17 ਫੌਜੀ ਜਵਾਨਾਂ ਦਾ ਹੋਈ ਮੌਤ

Elon Musk: ਐਲੋਨ ਮਸਕ ਨੇ ਸਪੇਸ 'ਚ ਕਿਉਂ ਭੇਜਿਆ ਕੇਲਾ? ਵਜ੍ਹਾ ਜਾਣ ਹੋ ਜਾਓਗੇ ਹੈਰਾਨ

Elon Musk: ਐਲੋਨ ਮਸਕ ਨੇ ਸਪੇਸ 'ਚ ਕਿਉਂ ਭੇਜਿਆ ਕੇਲਾ? ਵਜ੍ਹਾ ਜਾਣ ਹੋ ਜਾਓਗੇ ਹੈਰਾਨ

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?