Disney+ Hotstar and Jio Cinema Merger: ਰਿਲਾਇੰਸ ਇੰਡਸਟਰੀਜ਼ ਨੇ ਹਾਲ ਹੀ ਵਿੱਚ ਡਿਜ਼ਨੀ ਹੌਟਸਟਾਰ ਦੇ ਮਾਲਕੀ ਅਧਿਕਾਰ ਹਾਸਲ ਕੀਤੇ ਸਨ। ਹੁਣ ਕੰਪਨੀ ਨੇ ਫੈਸਲਾ ਕੀਤਾ ਹੈ ਕਿ Disney+ Hotstar ਅਤੇ JioCinema ਨੂੰ ਮਿਲਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਨਵਾਂ ਪਲੇਟਫਾਰਮ ਡਿਜ਼ਨੀ ਹੌਟਸਟਾਰ ਦੇ ਨਾਂ 'ਤੇ ਹੀ ਕੰਮ ਕਰੇਗਾ। ਮਰਜਰ ਹੋਣ ਤੋਂ ਬਾਅਦ ਹੋਂਦ ਵਿੱਚ ਆਉਣ ਵਾਲੀ ਕੰਪਨੀ ਕੋਲ ਲਗਭਗ 100 ਚੈਨਲ ਅਤੇ 2 ਸਟ੍ਰੀਮਿੰਗ ਸੇਵਾਵਾਂ ਹੋਣਗੀਆਂ।
ਕੰਪਨੀ ਜੀਓ ਸਿਨੇਮਾ ਨੂੰ ਵੱਖਰੇ ਤੌਰ 'ਤੇ ਨਹੀਂ ਚਲਾਉਣਾ ਚਾਹੁੰਦੀ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ (ਸਟਾਰ ਇੰਡੀਆ (Star India) ਅਤੇ ਵਾਇਆਕੌਮ 18 (Viacom18) ਦੇ ਮਰਜਰ ਤੋਂ ਬਾਅਦ, ਡਿਜ਼ਨੀ ਹੌਟਸਟਾਰ (Disney Hotstar) ਹੀ ਸਟ੍ਰੀਮਿੰਗ ਪਲੇਟਫਾਰਮ ਹੋਵੇਗਾ। ਕੰਪਨੀ ਦੋ ਸਟ੍ਰੀਮਿੰਗ ਪਲੇਟਫਾਰਮ ਨਹੀਂ ਚਲਾਉਣਾ ਚਾਹੁੰਦੀ। ਇਸ ਕਰਕੇ ਹੀ ਜੀਓ ਸਿਨੇਮਾ ਨੂੰ ਡਿਜ਼ਨੀ ਹੌਟਸਟਾਰ ਨਾਲ ਮਿਲਾਉਣ ਦਾ ਫੈਸਲਾ ਲਿਆ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਨੇ ਸਟ੍ਰੀਮਿੰਗ ਕਾਰੋਬਾਰ ਲਈ ਕਈ ਵਿਕਲਪਾਂ 'ਤੇ ਵਿਚਾਰ ਕੀਤਾ ਹੈ। ਪਹਿਲਾਂ ਚਰਚਾ ਸੀ ਕਿ ਦੋ ਪਲੇਟਫਾਰਮ ਚਲਾਏ ਜਾਣਗੇ। ਇਨ੍ਹਾਂ ਵਿੱਚੋਂ ਇੱਕ ਖੇਡਾਂ ਲਈ ਹੋਵੇਗਾ ਅਤੇ ਦੂਜਾ ਮਨੋਰੰਜਨ ਖੇਤਰ ਵਿੱਚ ਕੰਮ ਕਰੇਗਾ। ਹਾਲਾਂਕਿ, ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੂੰ ਡਿਜ਼ਨੀ ਹੌਟਸਟਾਰ ਦੇ ਪਲੇਟਫਾਰਮ ਨੂੰ ਇਸਦੀ ਤਕਨੀਕ ਕਾਰਨ ਪਸੰਦ ਆਇਆ ਹੈ। ਉਹ ਇਸ ਨੂੰ ਹੀ ਚਲਾਉਣਾ ਚਾਹੁੰਦਾ ਹੈ।
ਡਿਜ਼ਨੀ ਹੌਟਸਟਾਰ ਦੇ 50 ਕਰੋੜ ਡਾਊਨਲੋਡ ਅਤੇ ਜੀਓ ਸਿਨੇਮਾ ਦੇ 10 ਕਰੋੜ ਡਾਊਨਲੋਡ
ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਇੰਡਸਟਰੀਜ਼ ਦੋ ਵੱਖ-ਵੱਖ ਪਲੇਟਫਾਰਮ ਚਲਾਉਣ ਦੇ ਪੱਖ 'ਚ ਨਹੀਂ ਹੈ। Disney Hotstar ਦੇ ਕਰੀਬ 50 ਕਰੋੜ ਡਾਊਨਲੋਡ ਹਨ। ਜਿਓ ਸਿਨੇਮਾ ਦੇ ਡਾਊਨਲੋਡ 10 ਕਰੋੜ ਹਨ। ਇਸ ਸਾਲ ਫਰਵਰੀ ਵਿੱਚ, ਸਟਾਰ ਅਤੇ ਵਾਇਕਾਮ 18 ਦੇ ਮਰਜਰ ਲਈ ਰਿਲਾਇੰਸ ਅਤੇ ਡਿਜ਼ਨੀ ਵਿਚਕਾਰ ਇੱਕ ਸੌਦਾ ਹੋਇਆ ਸੀ। ਇਹ ਸੌਦਾ ਲਗਭਗ 8.5 ਬਿਲੀਅਨ ਡਾਲਰ ਦਾ ਸੀ। ਇਸ ਕਾਰਨ ਦੇਸ਼ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਵੀ ਹੋਂਦ ਵਿੱਚ ਆਉਣ ਵਾਲੀ ਹੈ।
ਵੂਟ ਬ੍ਰਾਂਡ ਦੇ 3 ਪਲੇਟਫਾਰਮਾਂ ਨੂੰ ਜੀਓ ਸਿਨੇਮਾ ਵਿੱਚ ਹੋਇਆ ਸੀ ਮਰਜਰ
ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਜਿਓ ਸਿਨੇਮਾ ਦੇ ਔਸਤ ਮਾਸਿਕ ਉਪਭੋਗਤਾ 22.5 ਕਰੋੜ ਹਨ। Disney Hotstar ਦੇ ਲਗਭਗ 33.3 ਕਰੋੜ ਔਸਤ ਮਾਸਿਕ ਸਬਸਕ੍ਰਾਈਬਰ ਹਨ। ਲਗਭਗ 3.5 ਕਰੋੜ ਲੋਕ ਫੀਸ ਦੇ ਕੇ ਇਸ ਪਲੇਟਫਾਰਮ ਦੇ ਮੈਂਬਰ ਬਣ ਚੁੱਕੇ ਹਨ। ਇੰਡੀਅਨ ਪ੍ਰੀਮੀਅਰ ਲੀਗ (IPL) ਦੌਰਾਨ ਇਹ ਅੰਕੜਾ 6.1 ਕਰੋੜ ਸਬਸਕ੍ਰਾਈਬਰ ਸੀ। ਇਸ ਤੋਂ ਪਹਿਲਾਂ Viacom 18 ਨੇ ਆਪਣੇ ਬ੍ਰਾਂਡ Voot ਨੂੰ Jio Cinema ਨਾਲ ਮਿਲਾ ਦਿੱਤਾ ਸੀ।