Delhi Double Murder: ਦਿੱਲੀ ਦੇ ਸ਼ਾਹਦਰਾ ਜ਼ਿਲੇ ਦੇ ਫਰਸ਼ ਬਾਜ਼ਾਰ ਇਲਾਕੇ 'ਚ ਵੀਰਵਾਰ ਸ਼ਾਮ ਨੂੰ ਚਾਚੇ ਅਤੇ ਇਕ ਨਾਬਾਲਗ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਬਿਹਾਰੀ ਕਲੋਨੀ ਵਾਸੀ ਆਕਾਸ਼ (40) ਅਤੇ ਰਿਸ਼ਭ (16) ਵਜੋਂ ਹੋਈ ਹੈ। ਫਾਇਰਿੰਗ 'ਚ ਆਕਾਸ਼ ਪੁੱਤਰ ਕ੍ਰਿਸ਼ ਜ਼ਖਮੀ ਹੋ ਗਿਆ ਹੈ।
ਸ਼ਾਹਦਰਾ ਦੋਹਰੇ ਕਤਲ ਕਾਂਡ ਦੀ ਮੁੱਢਲੀ ਜਾਂਚ ਵਿੱਚ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਨਾਬਾਲਗ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਾਂਚ ਜਾਰੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਆਕਾਸ਼ ਆਪਣੇ ਬੇਟੇ ਅਤੇ ਭਤੀਜੇ ਨਾਲ ਪੂਜਾ ਕਰਨ ਤੋਂ ਬਾਅਦ ਘਰ ਦੇ ਬਾਹਰ ਮੌਜੂਦ ਸੀ। ਇਸ ਦੌਰਾਨ ਦੋ ਬਦਮਾਸ਼ ਉੱਥੇ ਪਹੁੰਚ ਗਏ ਅਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਸਕੂਟਰ 'ਤੇ ਆਏ ਦੋ ਬਦਮਾਸ਼ਾਂ 'ਚੋਂ ਇਕ ਨੇ ਪਹਿਲਾਂ ਆਕਾਸ਼ ਦੇ ਪੈਰ ਛੂਹੇ। ਜਦੋਂ ਉਹ ਘਰ ਦੇ ਅੰਦਰ ਜਾਣ ਲੱਗਾ ਤਾਂ ਦੂਜੇ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਕਰਨ ਤੋਂ ਬਾਅਦ ਬਦਮਾਸ਼ ਭੱਜਣ ਲੱਗੇ। ਇਸ ਦੌਰਾਨ ਮੌਕੇ 'ਤੇ ਖੜ੍ਹੇ ਆਕਾਸ਼ ਦੇ ਭਤੀਜੇ ਰਿਸ਼ਭ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਉਸ 'ਤੇ ਵੀ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਆਕਾਸ਼ ਦਾ ਬੇਟਾ ਕ੍ਰਿਸ਼ ਵੀ ਆ ਗਿਆ। ਬਦਮਾਸ਼ਾਂ ਨੇ ਉਸ 'ਤੇ ਵੀ ਗੋਲੀਆਂ ਚਲਾਈਆਂ। ਬਦਮਾਸ਼ਾਂ ਨੇ ਪੰਜ ਰਾਉਂਡ ਫਾਇਰ ਕੀਤੇ। ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਆਕਾਸ਼ ਅਤੇ ਰਿਸ਼ਭ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਦਕਿ ਕ੍ਰਿਸ਼ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਆਪਸੀ ਰੰਜਿਸ਼ ਦਾ ਖੁਲਾਸਾ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਲਕਸ਼ੈ ਨਾਂ ਦੇ ਨੌਜਵਾਨ 'ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਹੈ। ਪੁਲਿਸ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਡੀ.ਸੀ.ਪੀ ਸ਼ਾਹਦਰਾ ਪ੍ਰਸ਼ਾਂਤ ਗੌਤਮ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਸਾਨੂੰ ਪੀ.ਸੀ.ਆਰ ਕਾਲ ਆਈ ਜਿਸ 'ਚ ਦੱਸਿਆ ਗਿਆ ਕਿ ਬਿਹਾਰੀ ਕਾਲੋਨੀ 'ਚ ਗੋਲੀਬਾਰੀ ਹੋਈ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ।ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਆਕਾਸ਼ (40) ਅਤੇ ਉਸ ਦਾ ਭਤੀਜਾ ਰਿਸ਼ਭ (16) ਅਤੇ ਉਸ ਦੇ ਲੜਕੇ ਕ੍ਰਿਸ਼ਨ (10) ਨੂੰ ਗੋਲੀ ਮਾਰੀ ਗਈ ਹੈ, ਜਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 5 ਰਾਊਂਡ ਫਾਇਰ ਕੀਤੇ ਗਏ ਸਨ।
ਮ੍ਰਿਤਕ ਆਕਾਸ਼ ਦੇ ਭਰਾ ਅਤੇ ਰਿਸ਼ਭ ਦੇ ਪਿਤਾ ਯੋਗੇਸ਼ ਨੇ ਦੱਸਿਆ, "ਘਟਨਾ ਕੱਲ੍ਹ ਸ਼ਾਮ 7.30-8.00 ਵਜੇ ਦੇ ਕਰੀਬ ਵਾਪਰੀ। ਦੋ ਵਿਅਕਤੀ ਆਏ ਸਨ। ਦੋਪਹੀਆ ਵਾਹਨ 'ਤੇ ਸਵਾਰ ਵਿਅਕਤੀ ਨੇ ਮੇਰੇ ਭਰਾ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਸੀ। ਕੁਝ ਸਮਾਂ ਪਹਿਲਾਂ ਮੇਰੇ ਭਰਾ ਨੇ ਪੈਸੇ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਗੋਲੀ ਚਲਾਉਣ ਤੋਂ ਪਹਿਲਾਂ ਆਕਾਸ਼ ਸ਼ਰਮਾ ਦੇ ਪੈਰ ਛੂਹ ਲਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਤਿੰਨੋਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਆਕਾਸ਼ ਸ਼ਰਮਾ ਅਤੇ ਰਿਸ਼ਭ ਸ਼ਰਮਾ ਨੂੰ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਕ੍ਰਿਸ਼ ਸ਼ਰਮਾ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਨਿੱਜੀ ਰੰਜਿਸ਼ ਦਾ ਮਾਮਲਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।