Amitabh Bachchan On Aishwarya Rai Abhishek Bachchan Divorce: 'ਸਦੀ ਦੇ ਮਹਾਨਾਇਕ' ਅਮਿਤਾਭ ਬੱਚਨ ਨੇ ਅਦਾਕਾਰ ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਚੱਲ ਰਹੀਆਂ ਤਲਾਕ ਦੀਆਂ ਅਟਕਲਾਂ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਬਿੱਗ ਬੀ ਨੇ ਆਪਣੇ ਬਲਾਗ ਪੋਸਟ ਵਿੱਚ ਇੱਕ ਨੋਟ ਸ਼ੇਅਰ ਕੀਤਾ ਹੈ, “ਮੈਂ ਘੱਟ ਹੀ ਆਪਣੇ ਪਰਿਵਾਰ ਬਾਰੇ ਗੱਲ ਕਰਦਾ ਹਾਂ, ਕਿਉਂਕਿ ਇਹ ਮੇਰਾ ਪਰਿਵਾਰ ਹੈ ਅਤੇ ਮੈਂ ਇਸਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ ਅਤੇ ਇਹ ਬਿਨਾਂ ਸੱਚ ਦੇ ਝੂਠੀਆਂ ਗੱਲਾਂ ਹਨ।"
ਅਭਿਨੇਤਾ ਨੇ ਵਿਅੰਗਮਈ ਢੰਗ ਨਾਲ ਕਿਹਾ, "ਮੈਂ ਇਸ ਨੂੰ ਫੈਲਾਉਣ ਵਾਲਿਆਂ ਦੇ ਪੇਸ਼ੇ ਨੂੰ ਚੁਣੌਤੀ ਨਹੀਂ ਦੇਵਾਂਗਾ ਅਤੇ ਸਮਾਜ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਾਂਗਾ।"
ਅਮਿਤਾਭ ਬੱਚਨ ਨੇ ਬਲੌਗ ਵਿੱਚ ਲਿਖਿਆ, "ਅਜਿਹੀ ਗਲਤ ਜਾਣਕਾਰੀ ਉਨ੍ਹਾਂ ਦੇ ਲਈ ਕਾਨੂੰਨੀ ਅਸੁਰੱਖਿਆ ਹੋ ਸਕਦੀ ਹੈ, ਜੋ ਅਜਿਹੀ ਝੂਠੀ ਸੂਚਨਾ ਦਿੰਦੇ ਹਨ। ਅਸਲ ਵਿੱਚ ਜੋ ਵਿਸ਼ਵਾਸ ਸ਼ੱਕੀ ਹੋਵੇ, ਉਸ ਦਾ ਬੀਜ ਹਮੇਸ਼ਾ ਸਵਾਲੀਆ ਨਿਸ਼ਾਨ ਦੇ ਨਾਲ ਬੋਇਆ ਜਾਂਦਾ ਹੈ।ਤੁਸੀਂ ਜੋ ਚਾਹੇ ਵਿਅਕਤ ਕਰੋ, ਪਰ ਜਦੋਂ ਤੁਸੀਂ ਆਪਣੀ ਗੱਲ ਦੇ ਨਾਲ ਪ੍ਰਸ਼ਨ ਚਿੰਨ੍ਹ (?) ਲਾਉਂਦੇ ਹੋ ਤਾਂ ਤੁਹਾਡਾ ਕਿਹਾ ਹੋਇਆ ਸੱਚ ਨਹੀਂ ਹੋ ਸਕਦਾ। ਹਾਲਾਂਕਿ ਤੁਸੀਂ ਗੁਪਤ ਰੂਪ 'ਚ ਰਿਹੀ ਚਾਹੁੰਦੇ ਹੋ ਕਿ ਤੁਹਾਡੀ ਇਸ ਗਲਤ ਤੇ ਸ਼ੱਕੀ ਜਾਣਕਾਰੀ ਨੂੰ ਹੋਰ ਹੁੰਗਾਰਾ ਮਿਲੇ ਤੇ ਪਾਠਕ ਇਸ 'ਤੇ ਵਿਸ਼ਵਾਸ ਕਰਨ।"
ਬੱਚਨ ਨੇ ਅੱਗੇ ਲਿਖਿਆ, "ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਇਹ ਝੂਠਾ ਕੰਟੈਂਟ ਸਿਰਫ ਉਸ ਇੱਕ ਪਲ ਲਈ ਨਹੀਂ, ਬਲਕਿ ਕਈ ਪਲਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਲੋਕ ਅਜਿਹੀਆਂ ਚੀਜ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹਨ, ਤਾਂ ਲੋਕ ਇਸ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ।"
ਬਿੱਗ ਬੀ ਨੇ ਬਲੌਗ ਵਿੱਚ ਅੱਗੇ ਲਿਖਿਆ, “ਕੁਝ ਸਮੇਂ ਬਾਅਦ, ਇਹ ਇੱਕ ਲੇਖਕ ਦਾ ਪੇਸ਼ਾ ਬਣ ਜਾਂਦਾ ਹੈ, ਤੁਸੀਂ ਇੱਕ ਪ੍ਰਸ਼ਨ ਚਿੰਨ੍ਹ ਦੇ ਨਾਲ ਆਪਣਾ ਝੂਠਾ ਲੇਖ ਲਿਖਦੇ ਹੋ ਅਤੇ ਇੱਥੇ ਤੁਹਾਡਾ ਕੰਮ ਖਤਮ ਹੋ ਜਾਂਦਾ ਹੈ। ਪਰ ਜ਼ਰਾ ਇਹ ਤਾਂ ਸੋਚੋ ਕਿ ਇਸ ਦਾ ਕਿਸੇ ਦੂਜੇ ਇਨਸਾਨ ਦੀ ਜ਼ਿੰਦਗੀ 'ਤੇ ਕੀ ਪ੍ਰਭਾਵ ਪੈ ਰਿਹਾ ਹੈ।"
ਕਾਬਿਲੇਗ਼ੌਰ ਹੈ ਕਿ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹਨ। ਐਸ਼ਵਰਿਆ ਰਾਏ ਵੀ ਆਪਣੇ ਸਹੁਰੇ ਪਰਿਵਾਰ ਨਾਲ ਘੱਟ ਨਜ਼ਰ ਆਉਂਦੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਪਤੀ ਅਭਿਸ਼ੇਕ ਨਾਲ ਬਹੁਤ ਹੀ ਘੱਟ ਦਿਖਾਈ ਦਿੰਦੀ ਹੈ। ਹਾਲ ਹੀ 'ਚ ਆਰਾਧਿਆ ਬੱਚਨ ਦੇ ਜਨਮਦਿਨ ਤੋਂ ਵੀ ਬੱਚਨ ਪਰਿਵਾਰ ਗਾਇਬ ਰਿਹਾ ਸੀ। ਇਸ ਤੋਂ ਬਾਅਦ ਹੀ ਮੀਡੀਆ 'ਚ ਐਸ਼ ਤੇ ਅਭਿਸ਼ੇਕ ਦੇ ਤਲਾਕ ਦੀਆ ਖਬਰਾਂ ਆਉਣ ਲੱਗੀਆ।