Wednesday, February 12, 2025

National

ਸਿੱਧੂ ਮੂਸੇ ਵਾਲਾ ਨੂੰ ਹੰਝੂਆਂ ਭਰੀ ਵਿਦਾਇਗੀ, ਲੋਕਾਂ ਦਾ ਭਾਰੀ ਇਕੱਠ

ਅੰਤਿਮ ਸੰਸਕਾਰ ਮੂਸਾ ਪਿੰਡ ਵਿੱਚ ਜੱਦੀ ਖੇਤ ਵਾਲੀ ਜ਼ਮੀਨ ਤੇ

May 31, 2022 09:09 PM

Sidhu Moosewala: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਲੋਕਾਂ ਦਾ ਭਾਰੀ ਇਕੱਠ ਹੋਇਆ ਜਿੱਥੇ ਪ੍ਰਸਿੱਧ ਰੈਪਰ ਸਿੱਧੂ ਮੂਸੇ ਵਾਲਾ ਦੀ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਸਿੱਧੂ ਦੇ ਪਿਤਾ ਆਪਣੇ ਪੁੱਤਰ ਨੂੰ ਦਿਲ 'ਤੇ ਹੱਥ ਰੱਖ ਕੇ ਸਲਾਮੀ ਦਿੰਦੇ ਨਜ਼ਰ ਆਏ।
28 ਸਾਲਾ ਗਾਇਕ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ, ਜਿਸ ਦਾ ਐਤਵਾਰ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ। ਰੁੱਖਾਂ 'ਤੇ ਚੜ੍ਹ ਕੇ ਕੜਕਦੀ ਧੁੱਪ 'ਚ ਬੈਠ ਕੇ ਸ਼ਰਧਾਂਜਲੀ ਭੇਟ ਕਰਦੇ ਨਜ਼ਰ ਆਏ।

ਸਿੱਧੂ ਮੂਸਾਵਾਲ਼ਾ ਦੇ ਪਿਤਾ ਲੋਕਾਂ ਦਾ ਧੰਨਵਾਦ ਕਰਦੇ ਹੋਏ 

ਸਿੱਧੂ ਮੂਸਾਵਾਲ਼ਾ ਦਾ ਟਰੈਕਟਰ 5911 ਜਿਸ ਤੇ ਉਨ੍ਹਾਂ ਦੀ ਅਰਥੀ ਗਈ  

ਸਸਕਾਰ  ਚ ਆਏ ਲੋਕ

Have something to say? Post your comment