Wednesday, April 02, 2025

National

ਪੰਜ ਸਾਲਾ ਬੱਚੀ ਨਾਲ ਕਲਯੁੱਗੀ ਮਾਂ ਦੀ ਕਰੂਰਤਾ, ਤਪਦੀ ਧੁੱਪ 'ਚ ਹੱਥ-ਪੈਰ ਬੰਨ੍ਹ ਕੇ ਛੱਤ 'ਤੇ ਛੱਡਿਆ ; ਤੜਫਦੀ ਰਹੀ ਮਾਸੂਮ

Crime News

June 09, 2022 10:00 PM

ਰਾਜਧਾਨੀ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਆਪਣੀ ਪੰਜ ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੜਕਦੀ ਧੁੱਪ ਵਿਚ ਛੱਤ 'ਤੇ ਛੱਡ ਦਿੱਤਾ। ਉਹ ਤੇਜ਼ ਧੁੱਪ ਵਿੱਚ ਚੀਕਾਂ ਮਾਰਦੀ ਰਹੀ, ਪਰ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਮਿਲਿਆ। ਲੜਕੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਅਤੇ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ।

DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਦੇ ਤੁਕਮੀਰਪੁਰ ਦੇ ਖਜੂਰੀ ਖਾਸ ਇਲਾਕੇ 'ਚ ਬੁੱਧਵਾਰ ਨੂੰ ਤੇਜ਼ ਧੁੱਪ 'ਚ ਇਕ ਬੱਚੀ ਨੂੰ ਛੱਤ 'ਤੇ ਬੰਨ੍ਹ ਕੇ ਛੱਡ ਦਿੱਤਾ ਗਿਆ। ਲੜਕੀ ਦੇ ਹੱਥ-ਪੈਰ ਬੰਨ੍ਹੇ ਹੋਏ ਹਨ, ਜੋ ਸਾਫ ਦਿਖਾਈ ਦੇ ਰਹੇ ਹਨ। ਲੜਕੀ ਚੀਕਦੀ ਅਤੇ ਰੋਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੂੰ ਨੋਟਿਸ ਦੇ ਕੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

 

Have something to say? Post your comment