ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਸਭ ਤੋਂ ਅਮੀਰ ਵਿਅਕਤੀ ਹਨ। ਅੰਬਾਨੀ ਕੋਲ ਇੱਕ ਤੋਂ ਵੱਧ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਦਾ ਕੁਲੈਕਸ਼ਨ ਹੈ।
ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਪਰਿਵਾਰ ਨੇ ਤੀਜੀ ਰੋਲਸ-ਰਾਇਸ ਕੁਲੀਨਨ ਕਾਰ ਦਾ ਸਵਾਗਤ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰ ਦੇਸ਼ ਦੀ ਸਭ ਤੋਂ ਮਹਿੰਗੀ ਕਾਰ ਹੈ ਅਤੇ ਇਸ ਬੇਸ਼ਕੀਮਤੀ ਕਾਰ ਨੂੰ 1 ਕਰੋੜ ਰੁਪਏ ਵਿੱਚ ਪੇਂਟ ਕੀਤਾ ਗਿਆ ਹੈ। ਰੋਲਸ ਰਾਇਸ ਦੀਆਂ ਕਾਰਾਂ ਮਹਿੰਗੀਆਂ ਕੀਮਤਾਂ ਅਤੇ ਕਸਟਮਾਈਜ਼ੇਸ਼ਨ ਲਈ ਕਾਫੀ ਮਸ਼ਹੂਰ ਹਨ। ਯੂਜ਼ਰਸ ਆਪਣੀ ਪਸੰਦ ਦੇ ਮੁਤਾਬਕ ਰੋਲਸ ਰਾਇਸ 'ਚ ਬਦਲਾਅ ਕਰਵਾ ਸਕਦੇ ਹਨ। ਆਓ ਅੰਬਾਨੀ ਦੇ ਕੁਲੀਨਨ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ।
Rolls-Royce Cullinan ਨੂੰ ਮੁਕੇਸ਼ ਅੰਬਾਨੀ ਦੀ ਸੁਰੱਖਿਆ ਕਾਰ ਦੇ ਫਲੀਟ ਵਿੱਚ ਮਰਸਡੀਜ਼-AMG ਅਤੇ MG Gloster ਦੇ ਨਾਲ ਦੇਖਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਪੀਟੀਆਈ ਨੇ ਦਾਅਵਾ ਕੀਤਾ ਸੀ ਕਿ ਰੋਲਸ-ਰਾਇਸ ਕੁਲੀਨਨ ਦੀ ਕੀਮਤ 13.14 ਕਰੋੜ ਰੁਪਏ ਹੈ, ਜਦਕਿ ਇਸਦੀ ਮੂਲ ਕੀਮਤ 6.8 ਕਰੋੜ ਰੁਪਏ ਹੈ। ਕਸਟਮਾਈਜ਼ੇਸ਼ਨ ਕਾਰਨ ਇਸ ਦੇ ਰੇਟ ਵੱਧ ਜਾਂਦੇ ਹਨ।
ਫਿਲਹਾਲ ਇਹ ਨਹੀਂ ਪਤਾ ਲੱਗਾ ਹੈ ਕਿ ਅੰਬਾਨੀ ਨੇ ਕਸਟਮਾਈਜ਼ੇਸ਼ਨ ਦੇ ਤਹਿਤ ਕੁਲੀਨਨ 'ਚ ਕੀ ਬਦਲਾਅ ਕੀਤੇ ਹਨ। ਪਰ ਅੰਬਾਨੀ ਦੀ ਕਾਰ ਨੂੰ ਇੱਕ ਆਲੀਸ਼ਾਨ ਟਸਕਨ ਸਨ ਕਲਰ ਸ਼ੇਡ ਵਿੱਚ ਪੇਂਟ ਕੀਤਾ ਗਿਆ ਹੈ, ਜਿਸ ਨਾਲ ਇਹ ਭੀੜ ਤੋਂ ਵੱਖ ਨਜ਼ਰ ਆਉਂਦੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਕੱਲੇ ਰੋਲਸ ਰਾਇਸ ਕੁਲੀਨਨ ਕਾਰ ਦੀ ਪੇਂਟ ਉਤੇ ਲਗਭਗ 1 ਕਰੋੜ ਰੁਪਏ ਖਰਚਾ ਹੋਇਆ ਹੋਵੇਗਾ।
ਮੁਕੇਸ਼ ਅੰਬਾਨੀ ਨੇ ਨਵੀਂ ਕੁਲੀਨਨ ਲਈ ਰਜਿਸਟ੍ਰੇਸ਼ਨ ਨੰਬਰ "0001" ਲਿਆ ਹੈ। ਆਰਟੀਓ ਮੁਤਾਬਕ ਮੁਕੇਸ਼ ਅੰਬਾਨੀ ਨੇ ਨਵੀਂ ਸੀਰੀਜ਼ ਤੋਂ ਰਜਿਸਟ੍ਰੇਸ਼ਨ ਨੰਬਰ ਚੁਣਿਆ ਹੈ ਕਿਉਂਕਿ ਪੁਰਾਣੀ ਸੀਰੀਜ਼ 'ਚ ਕੋਈ ਨੰਬਰ ਨਹੀਂ ਬਚਿਆ ਸੀ। ਇਸੇ ਲਈ ਆਰਟੀਓ ਨੇ ਇਕੱਲੇ ਰਜਿਸਟ੍ਰੇਸ਼ਨ ਨੰਬਰ ਦੇ 12 ਲੱਖ ਰੁਪਏ ਲਏ ਹਨ। ਹਾਲਾਂਕਿ, ਇੱਕ ਵੀਆਈਪੀ ਨੰਬਰ ਲੈਣ ਲਈ, ਆਮ ਤੌਰ 'ਤੇ 4 ਲੱਖ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।
ਜਿਵੇਂ ਕਿ ਪਹਿਲਾਂ ਹੀ ਦੱਸਿਆ ਹੈ ਕਿ ਮੁਕੇਸ਼ ਅੰਬਾਨੀ ਕੋਲ ਲਗਜ਼ਰੀ ਅਤੇ ਚਮਕਦਾਰ ਕਾਰਾਂ ਦਾ ਭੰਡਾਰ ਹੈ। ਅੰਬਾਨੀ ਦੇ ਗੈਰੇਜ 'ਚ ਰੋਲਸ ਰਾਇਸ, ਫੈਂਟਮ ਡਰਾਪਹੈੱਡ ਕੂਪ ਵੀ ਹੈ। ਇਸ ਦੇ ਨਾਲ ਹੀ ਅੰਬਾਨੀ ਕੋਲ ਹੁਣ ਤਿੰਨ ਰੋਲਸ ਰਾਇਸ ਕੁਲੀਨਾਂ ਤੋਂ ਇਲਾਵਾ ਨਿਊ ਜਨਰੇਸ਼ਨ ਦਾ ਫੈਂਟਮ ਐਕਸਟੈਂਡਡ ਵ੍ਹੀਲਬੇਸ ਹੈ, ਜਿਸ ਦੀ ਕੀਮਤ ਵੀ ਲਗਭਗ 13 ਕਰੋੜ ਰੁਪਏ ਹੈ।