ਨਵੀਂ ਦਿੱਲੀ : ਭਾਰਤੀ ਰਿਜ਼ਰਵ ਨੇ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਆਟੋ ਡੈਬਿਟ ਕਰਨ ਵਾਲੇ ਯੂਜ਼ਰਜ਼ ਨੂੰ ਵੱਡਾ ਤੋਹਫਾ ਦਿੱਤਾ ਹੈ। ਆਰਬੀਆਈ ਨੇ ਆਟੋ ਡੈਬਿਟ ਯਾਨੀ ਰੇਕਰਿੰਗ ਪੇਮੈਂਟ ਦੀ ਸੀਮਾ 5000 ਰੁਪਏ ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 1 ਜਨਵਰੀ 2021 ਤੋਂ ਪਹਿਲਾਂ ਆਵਰਤੀ ਭੁਗਤਾਨ ਦੀ ਸੀਮਾ 2000 ਰੁਪਏ ਹੁੰਦੀ ਸੀ। ਪਰ ਆਟੋ ਪੇਮੈਂਟ ਦੇ ਵਧਦੇ ਰੁਝਾਨ ਕਾਰਨ ਆਰਬੀਆਈ ਨੇ ਇਸਦੀ ਸੀਮਾ ਵਧਾ ਕੇ 15000 ਰੁਪਏ ਕਰ ਦਿੱਤੀ ਹੈ।
ਕੀ ਹੁੰਦੀ ਹੈ ਰੇਕਰਿੰਗ ਪੇਮੈਂਟ?
ਸਭ ਤੋਂ ਪਹਿਲਾਂ ਸਵਾਲ ਇਹ ਉੱਠਦਾ ਹੈ ਕਿ ਰੇਕਰਿੰਗ ਪੇਮੈਂਟ ਕੀ ਹੈ? ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਰੇਕਰਿੰਗ ਪੇਮੈਂਟ ਇੱਕ ਆਟੋਮੈਟਿਕ ਭੁਗਤਾਨ ਹੈ। ਆਟੋ ਪੇਮੈਂਟ ਲਈ OTP ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ, ਭੁਗਤਾਨ ਹਰ ਮਹੀਨੇ ਆਪਣੇ ਆਪ ਹੋ ਜਾਵੇਗਾ। ਇਹ ਨਿਯਮ ਪਹਿਲੀ ਵਾਰ 1 ਅਕਤੂਬਰ 2021 ਨੂੰ ਆਰਬੀਆਈ ਦੁਆਰਾ ਆਟੋ ਡੈਬਿਟ ਬਾਰੇ ਲਾਗੂ ਕੀਤਾ ਗਿਆ ਸੀ। ਇਸ ਵਿੱਚ, ਆਟੋ ਡੈਬਿਟ ਵਾਲੇ ਦਿਨ, ਬੈਂਕਾਂ ਨੂੰ ਗਾਹਕ ਨੂੰ 24 ਘੰਟੇ ਪਹਿਲਾਂ ਸੰਦੇਸ਼ ਭੇਜਣਾ ਹੁੰਦਾ ਹੈ।
ਰੇਕਰਿੰਗ ਯਾਨੀ ਆਟੋ ਪੇਮੈਂਟ ਦੀ ਵਰਤੋਂ ਹਰ ਮਹੀਨੇ ਸਥਿਰ ਸੇਵਾਵਾਂ ਲਈ ਕੀਤੀ ਜਾਂਦੀ ਹੈ। ਉਦਾਹਰਨ ਲਈ, ਰੇਕਰਿੰਗ ਭੁਗਤਾਨਾਂ ਦੀ ਵਰਤੋਂ ਬਿਜਲੀ ਦੇ ਬਿੱਲਾਂ, ਓਟੋਟੀ ਪਲੇਟਫਾਰਮਾਂ ਜਿਵੇਂ ਕਿ Netflix, Amazon Prime ਵਰਗੇ ਭੁਗਤਾਨਾਂ ਲਈ ਕੀਤੀ ਜਾਂਦੀ ਹੈ। ਇਹ ਸਾਰੀਆਂ ਸੇਵਾਵਾਂ ਬਿਨਾਂ OTP ਦੇ ਆਪੋ-ਆਪਣੀਆਂ ਮਿਤੀਆਂ 'ਤੇ ਡੈਬਿਟ ਕੀਤੀਆਂ ਜਾਂਦੀਆਂ ਹਨ।
ਆਰਬੀਆਈ ਮੁਤਾਬਕ ਜ਼ਿਆਦਾਤਰ ਬੈਂਕ ਆਟੋ ਡੈਬਿਟ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਆਟੋ ਡੈਬਿਟ ਲੈਣ-ਦੇਣ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਵਰਤਮਾਨ ਵਿੱਚ, ਇਸ ਸਹੂਲਤ ਦੇ ਤਹਿਤ 6.25 ਕਰੋੜ ਤੋਂ ਵੱਧ ਲੈਣ-ਦੇਣ ਹੋਏ ਹਨ। ਇਸ ਵਿੱਚ 3,400 ਅੰਤਰਰਾਸ਼ਟਰੀ ਵਪਾਰੀ ਸ਼ਾਮਲ ਹਨ। ਅਜਿਹੇ 'ਚ ਆਰਬੀਆਈ ਨੇ ਆਟੋ ਪੇਮੈਂਟ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ।