Twitter Deal : ਟੇਸਲਾ ਕੰਪਨੀ ਦੇ ਸੀਈਓ ਐਲਨ ਮਸਕ ਵੱਲੋਂ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਦਾ ਸੌਦਾ ਰੱਦ ਕੀਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਐਲਨ ਮਸਕ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਵੱਲੋਂ ਸਪੈਮ ਅਤੇ ਫਰਜ਼ੀ ਖਾਤਿਆਂ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਉਹ ਟਵਿੱਟਰ ਡੀਲ ਨੂੰ ਰੱਦ ਕਰ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ ਨੇ ਹਾਲ ਹੀ ਵਿੱਚ 44 ਬਿਲੀਅਨ ਡਾਲਰ ਵਿੱਚ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ।ਇਸ ਤੋਂ ਪਹਿਲਾਂ ਐਲਨ ਮਸਕ ਨੇ ਟਵਿੱਟਰ ਡੀਲ ਨੂੰ ਅਸਥਾਈ ਤੌਰ 'ਤੇ ਰੱਖਣ ਦਾ ਐਲਾਨ ਕੀਤਾ ਹੈ। ਐਲਨ ਮਸਕ ਦਾ ਕਹਿਣਾ ਹੈ ਕਿ 5 ਫੀਸਦੀ ਤੋਂ ਜ਼ਿਆਦਾ ਟਵਿੱਟਰ ਅਕਾਊਂਟ ਫਰਜ਼ੀ ਜਾਂ ਸਪੈਮ ਹਨ, ਜਿਸ ਕਾਰਨ ਗਣਨਾ ਦੇ ਵੇਰਵਿਆਂ ਦਾ ਸਮਰਥਨ ਨਹੀਂ ਹੁੰਦਾ।