ਨਵੀਂ ਦਿੱਲੀ : ਆਰਬੀਆਈ ਨੇ ਮੌਜੂਦਾ ਕਰੰਸੀ ਨੋਟਾਂ ਤੇ ਬੈਂਕ ਨੋਟਾਂ ਤੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਆਰਬੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੀਡੀਆ ਦੇ ਸੈਕਸ਼ਨ ਵਿੱਚ ਕਿਹਾ ਜਾ ਰਿਹਾ ਹੈ ਕਿ ਆਰਬੀਆਈ ਮੌਜੂਦਾ ਕਰੰਸੀ ਤੇ ਬੈਂਕ ਨੋਟ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਕੁਝ ਹੋਰ ਲੋਕਾਂ ਦੀ ਤਸਵੀਰ ਛਾਪਣ ਦੀ ਤਿਆਰੀ ਕਰ ਰਿਹਾ ਹੈ। ਆਰਬੀਆਈ ਮੁਤਾਬਕ ਅਜਿਹਾ ਕੋਈ ਪ੍ਰਸਤਾਵ ਆਰਬੀਆਈ ਦੇ ਸਾਹਮਣੇ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੁਝ ਮੀਡੀਆ ਦੇ ਹਵਾਲੇ ਨਾਲ ਖਬਰਾਂ ਆਈਆਂ ਸਨ ਕਿ ਵਿੱਤ ਮੰਤਰਾਲਾ ਤੇ ਭਾਰਤੀ ਰਿਜ਼ਰਵ ਬੈਂਕ ਨਵੇਂ ਸੀਰੀਜ਼ ਵਾਲੇ ਨੋਟਾਂ 'ਤੇ ਰਬਿੰਦਰਨਾਥ ਟੈਗੋਰ ਤੇ ਮਿਸਾਇਲਮੈਨ ਤੇ ਸਾਬਕਾ ਰਾਸ਼ਟਰਪਤੀ ਏਪੀਜੇ ਕਲਾਮ ਦੀ ਤਸਵੀਰ ਛਾਪਣ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਬਾਅਦ RBI ਨੂੰ ਇਸ ਖਬਰ ਦੀ ਪੁਸ਼ਟੀ ਲਈ ਅੱਗੇ ਆਉਣਾ ਪਿਆ। ਆਰਬੀਆਈ ਨੇ ਟਵੀਟ ਕਰਕੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਮੌਜੂਦਾ ਕਰੰਸੀ ਤੇ ਬੈਂਕ ਨੋਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ।