ਰੂਸੀ ਫੌਜ ਨੂੰ 100 ਦਿਨਾਂ ਤੱਕ ਚਕਮਾ ਦੇਣ ਤੋਂ ਬਾਅਦ ਯੂਕਰੇਨ ਹੁਣ ਕਾਲੇ ਸਾਗਰ ਵਿੱਚ ਤੂਫਾਨ ਮਚਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਕਣਕ ਦੀ ਬਰਾਮਦ ਲਈ ਰਾਹ ਬਣਾਉਣ ਲਈ ਬਰਤਾਨੀਆ ਅਤੇ ਤੁਰਕੀ ਨਾਲ ਕੰਮ ਕਰ ਰਿਹਾ ਹੈ। ਜ਼ਾਹਿਰ ਹੈ ਕਿ ਇਸ ਦੇ ਲਈ ਉਸ ਨੂੰ ਰੂਸੀ ਜਲ ਸੈਨਾ ਨਾਲ ਜੂਝਣਾ ਪਵੇਗਾ, ਜਿਸ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਕਾਲੇ ਸਾਗਰ 'ਤੇ ਨਾਕਾਬੰਦੀ ਕਰਕੇ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਬਰਾਮਦ ਲਈ ਰਸਤਾ ਬਣਾਉਣ ਲਈ ਸਹਿਯੋਗੀ ਦੇਸ਼ਾਂ ਤੋਂ ਜਹਾਜ਼ ਵਿਰੋਧੀ ਹਥਿਆਰਾਂ ਦੀ ਮੰਗ ਕੀਤੀ ਹੈ।