ਚੰਡੀਗੜ੍ਹ : ਮੰਗਲਵਾਰ ਤੋਂ ਇੰਡੀਗੋ ਏਅਰਲਾਈਨਜ਼ ਚੰਡੀਗੜ੍ਹ ਤੋਂ ਜੰਮੂ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਚੰਡੀਗੜ੍ਹ ਤੋਂ ਜੰਮੂ ਦੇ ਲਈ ਫਲਾਈਟ ਸਵੇਰੇ 11.30 ਵਜੇ ਰਵਾਨਾ ਹੋਵੇਗੀ ਅਤੇ ਜੰਮੂ ਵਿਚ ਦੁਪਹਿਰ 12.20 ਵਜੇ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਵਿਚ ਜੰਮੂ ਤੋਂ ਦੁਪਹਿਰ 12.50 ਵਜੇ ਉਡਾਣ ਭਰ ਕੇ ਦੁਪਹਿਰ 1.40 ’ਤੇ ਚੰਡੀਗੜ੍ਹ ਲੈਂਡ ਕਰੇਗੀ। ਇਹ ਫ਼ਲਾਈਟ ਹਫ਼ਤੇ ਵਿਚ 3 ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਆਪਰੇਟ ਹੋਵੇਗੀ। ਇਸ ਤੋਂ ਇਲਾਵਾ ਸੋਮਵਾਰ ਤੋਂ ਚੰਡੀਗੜ੍ਹ ਤੋਂ ਲੇਹ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਲੌਕਡਾਊਨ ਤੋਂ ਬਾਅਦ ਇੰਡੀਗੋ ਨੇ ਇਹ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਹਨ।
ਇਨ੍ਹਾਂ ਤਿੰਨਾਂ ਨੂੰ ਮਿਲਾ ਕੇ ਹੁਣ ਰੋਜ਼ਾਨਾ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 21 ਪੇਅਰ ਫਲਾਈਟ ਆਪਰੇਟ ਹੋਣਗੀਆਂ। ਜਦ ਕਿ ਕੋਰੋਨਾ ਕਾਲ ਤੋਂ ਪਹਿਲਾਂ ਰੋਜ਼ਾਨਾ 38 ਪੇਅਰ ਫਲਾਈਟਸ ਆਪਰੇਟ ਹੁੁੰਦੀ ਸੀ। ਇਸ ਸਮੇਂ ਦਿੱਲੀ-ਮੁੰਬਈ ਦੇ ਲਈ ਘੱਟ ਫਲਾਈਟ ਅਪਰੇਟ ਹੋ ਰਹੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਯਾਰਤੀ ਫੁੱਟਫਾਲ ਘੱਟ ਕੇ 300 ਰਹਿ ਗਿਆ। ਕੋਰੋਨਾ ਦੇ ਕੇਸ ਘੱਟ ਹੋਣ ਦੇ ਨਾਲ ਹੀ ਹੁਣ ਰੋਜ਼ਾਨਾ ਕਰੀਬ 1200 ਤੋਂ 1500 ਦੇ ਵਿਚ ਯਾਤਰੀ ਆ ਜਾ ਰਹੇ ਹਨ। ਕੋਰੋਨਾ ਦੇ ਕੇਸ ਇਸ ਤਰ੍ਹਾਂ ਹੀ ਘੱਟ ਹੁੰਦੇ ਰਹੇ ਤਾਂ ਇਹ ਗਿਣਤੀ ਵਧੇਗੀ।