Wednesday, April 02, 2025

National

Hyderabad Gang Rape: ਲਗਜ਼ਰੀ ਗੱਡੀ 'ਚ ਨਾਬਾਲਗ ਨਾਲ ਗੈਂਗਰੇਪ, CCTV 'ਚ ਘਟਨਾ ਕੈਦ, 5 ਖਿਲਾਫ ਮਾਮਲਾ ਦਰਜ

June 03, 2022 09:49 PM

Hyderabad Mercedes Gang Rape: ਹੈਦਰਾਬਾਦ ਦੇ ਜੁਬਲੀ ਹਿਲਸ ਥਾਣਾ ਖੇਤਰ 'ਚ 28 ਮਈ ਨੂੰ ਇਕ ਨਾਬਾਲਗ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ 'ਚ 5 ਨਾਬਾਲਗਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਪਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਕੁਝ ਲੜਕੇ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਬਲਾਤਕਾਰ ਦੀ ਘਟਨਾ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਵਿੱਚ ਪੀੜਤਾ ਦੋਸ਼ੀ ਨਾਲ ਇੱਕ ਪੱਬ ਦੇ ਬਾਹਰ ਖੜ੍ਹੀ ਨਜ਼ਰ ਆ ਰਹੀ ਹੈ। ਤੇਲੰਗਾਨਾ ਦੇ ਬੀਜੇਪੀ ਮੈਂਬਰਾਂ ਨੇ ਜੁਬਲੀ ਹਿਲਜ਼ ਬਲਾਤਕਾਰ ਮਾਮਲੇ ਨੂੰ ਲੈ ਕੇ ਹੈਦਰਾਬਾਦ ਦੇ ਜੁਬਲੀ ਹਿਲਜ਼ ਪੁਲਿਸ ਸਟੇਸ਼ਨ 'ਤੇ ਪ੍ਰਦਰਸ਼ਨ ਕੀਤਾ।  ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਰਾਜ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ, ਡੀਜੀਪੀ ਅਤੇ ਹੈਦਰਾਬਾਦ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਹੈਦਰਾਬਾਦ ਬਲਾਤਕਾਰ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। 

Have something to say? Post your comment