Friday, April 04, 2025

National

ਸ਼ਖ਼ਸ ਨਦੀ 'ਚ ਸੁੱਟੀ 1.2 ਕਰੋੜ ਰੁਪਏ ਦੀ BMW X6, ਜਾਣੋ ਕੀ ਹੈ ਮਾਜਰਾ

BMW X6 worth

May 29, 2022 12:34 PM

ਬੇਂਗਲੁਰੂ ਦੇ ਇੱਕ ਵਿਅਕਤੀ ਨੇ ਆਪਣੀ ਮਾਂ ਦੀ ਮੌਤ 'ਤੇ ਕਥਿਤ ਤੌਰ 'ਤੇ 1.3 ਕਰੋੜ ਰੁਪਏ ਦੀ ਕੀਮਤ ਦੀ ਆਪਣੀ BMW X6 SUV ਨੂੰ ਸ਼੍ਰੀਰੰਗਪਟਨਾ ਵਿੱਚ ਕਾਵੇਰੀ ਨਦੀ ਵਿੱਚ ਸੁੱਟ ਦਿੱਤੀ। ਘਟਨਾ ਤੋਂ ਬਾਅਦ ਮਛੇਰਿਆਂ ਤੇ ਰਾਹਗੀਰਾਂ ਨੇ ਕਰਨਾਟਕ ਦੇ ਸ਼੍ਰੀਰੰਗਪਟਨਾ ਵਿੱਚ ਕਾਵੇਰੀ ਨਦੀ ਦੇ ਵਿਚਕਾਰ ਇੱਕ ਚਮਕਦਾਰ ਲਾਲ ਲਗਜ਼ਰੀ SUV ਨੂੰ ਡੁੱਬਦੇ ਦੇਖਿਆ ਤੇ ਅਧਿਕਾਰੀਆਂ ਨੂੰ ਦੱਸਿਆ ਕੀਤਾ। ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ ਹਾਦਸਾ ਵਾਪਰ ਗਿਆ ਹੈ ਤੇ ਗੋਤਾਖੋਰਾਂ ਨੂੰ ਤੁਰੰਤ ਜਾਂਚ ਕਰਨ ਲਈ ਬੁਲਾਇਆ ਗਿਆ ਸੀ ਕਿ ਕੀ ਕੋਈ ਅੰਦਰ ਫਸਿਆ ਹੋਇਆ ਹੈ। ਕੋਈ ਜਾਨੀ ਨੁਕਸਾਨ ਨਾ ਹੋਣ ਬਾਰੇ ਯਕੀਨੀ ਬਣਾ ਕੇ ਕਾਰ ਨੂੰ ਵੀ ਦਰਿਆ ਵਿੱਚੋਂ ਕੱਢ ਲਿਆ ਗਿਆ। ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਾਰ ਬੈਂਗਲੁਰੂ ਦੇ ਮਹਾਲਕਸ਼ਮੀ ਲੇਆਉਟ 'ਚ ਰਹਿਣ ਵਾਲੇ ਵਿਅਕਤੀ ਦੀ ਸੀ।

ਉਸ ਵਿਅਕਤੀ ਨੂੰ ਬਾਅਦ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਅਧਿਕਾਰੀਆਂ ਵੱਲੋਂ ਕੋਈ ਉਚਿਤ ਜਵਾਬ ਨਹੀਂ ਮਿਲਿਆ। ਹਾਲਾਂਕਿ, ਕਾਰ ਮਾਲਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਵਿੱਚ ਹੈ, ਜਿਸ ਕਾਰਨ ਉਸ ਨੇ ਨਿਰਾਸ਼ਾ ਵਿੱਚ ਆਪਣੀ BMW SUV ਛੱਡਣ ਦਾ ਫੈਸਲਾ ਕੀਤਾ ਹੈ। ਪੁਲਿਸ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਵਿਅਕਤੀ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਤੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਡੰਪ ਕੀਤੀ BMW X6 SUV ਨੂੰ ਬੈਂਗਲੁਰੂ ਵਿੱਚ ਉਸਦੇ ਪਰਿਵਾਰ ਕੋਲ ਵਾਪਸ ਲਿਆਂਦਾ ਗਿਆ। BMW ਦੀ X6 SUV ਭਾਰਤ ਵਿੱਚ ਜਰਮਨ ਲਗਜ਼ਰੀ ਕਾਰ ਬ੍ਰਾਂਡ ਦੀਆਂ ਸਭ ਤੋਂ ਮਹਿੰਗੀਆਂ ਪੇਸ਼ਕਸ਼ਾਂ ਵਿੱਚੋਂ ਇੱਕ ਹੈ। ਇਸ ਮਾਡਲ ਦੀਆਂ ਕੀਮਤਾਂ ₹1.05 ਕਰੋੜ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀਆਂ ਹਨ ਤੇ ਭਾਰਤ ਵਿੱਚ ਇੰਪੋਰਟ ਕੀਤੀਆਂ ਜਾਂਦੀਆਂ ਹਨ।

 

Have something to say? Post your comment