Sunday, December 22, 2024

National

87 ਸਾਲਾ ਸਾਬਕਾ ਮੁੱਖ ਮੰਤਰੀ ਨੂੰ ਆਪਣੇ 12ਵੀਂ ਦੇ ਰਿਜਲਟ ਦਾ ਇੰਤਜਾਰ

August 06, 2021 03:39 PM

ਭਿਵਾਨੀ : 87 ਸਾਲਾ ਉਮ ਪ੍ਰਕਾਸ਼ ਚੌਟਾਲਾ ਨੇ ਹੁਣ ਬਾਰ੍ਹਵੀਂ ਜਮਾਤ ਦੇ ਪਰਚੇ ਦਿਤੇ ਹਨ। ਦਰਅਸਲ ਹਰਿਆਣਾ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੌਟਾਲਾ ਜਿਨ੍ਹਾਂ ਦੀ ਉਮਰ 87 ਸਾਲ ਹੈ, ਹੁਣ ਆਪਣੇ 12ਵੀਂ ਜਮਾਤ ਦੇ ਨਤੀਜੇ ਦਾ ਇੰਤਜਾਰ ਕਰ ਰਹੇ ਹਨ। ਇਥੇ ਦਸ ਦਈਏ ਕਿ ਚੌਟਾਲਾ ਨੇ 12ਵੀਂ ਹਰਿਆਣਾ ਸਿੱਖਿਆ ਬੋਰਡ ਤੋਂ ਕੀਤੀ ਹੈ। ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਬਗੈਰ ਪ੍ਰੀਖਿਆ ਦੇ ਸਿੱਖਿਆ ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਸੀ ਪਰ ਸਾਬਕਾ ਸੀਐਮ ਓਪੀ ਚੌਟਾਲਾ ਸਣੇ 6 ਵਿਦਿਆਰਥੀਆਂ ਦਾ ਰਿਜਲਟ ਰੋਕ ਲਿਆ ਗਿਆ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਆਪਣੀ ਵੱਖਰੀ ਅਤੇ ਪ੍ਰਭਾਵਸ਼ਾਲੀ ਛਵੀ ਰੱਖਣ ਵਾਲੇ ਓਪੀ ਚੌਟਾਲਾ ਦਾ ਸਿੱਖਿਆ ਬੋਰਡ ਨੇ 10ਵੀਂ ਵਿੱਚ ਅੰਗਰੇਜ਼ੀ ਵਿਸ਼ੇ ਦਾ ਪੇਪਰ ਨਾ ਦੇਣ ਕਾਰਨ ਰਿਜਲਟ ਰੋਕ ਲਿਆ ਹੈ। ਇਹ ਖੁਲਾਸਾ ਹਰਿਆਣਾ ਸਿੱਖਿਆ ਬੋਰਡ ਵਲੋਂ ਬੀਤੇ ਦਿਨੀਂ ਜਾਰੀ 12ਵੀਂ ਦੇ ਰਿਜ਼ਲਟ ਜਾਰੀ ਹੋਣ ’ਤੇ ਕੀਤਾ ਸੀ।

Have something to say? Post your comment