Wednesday, April 02, 2025

National

ਟਮਾਟਰ ਨੇ ਅੰਬ ਨੂੰ ਛੱਡਿਆ ਪਿੱਛੇ, 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਟਮਾਟਰ

Tomatoes Price

May 27, 2022 12:04 PM

ਨਵੀਂ ਦਿੱਲੀ :  ਕੁਝ ਦਿਨ ਪਹਿਲਾਂ ਤੱਕ ਨਿੰਬੂ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ 'ਤੇ ਕਈ ਮਜ਼ਾਕੀਆ ਸੰਦੇਸ਼ ਵਾਇਰਲ ਹੋ ਰਹੇ ਸਨ ਪਰ ਮੌਸਮ ਬਦਲਣ ਦੇ ਨਾਲ ਨਿੰਬੂ ਦੇ ਭਾਅ ਘੱਟ ਗਏ ਹਨ ਪਰ ਟਮਾਟਰ ਆਪਣਾ ਰਵੱਈਆ ਦਿਖਾ ਰਹੇ ਹਨ। ਨਿੰਬੂ, ਬੈਂਗਣ ਅਤੇ ਫੁੱਲ ਗੋਭੀ ਤੋਂ ਬਾਅਦ, ਟਮਾਟਰ ਹੁਣ ਹੈਦਰਾਬਾਦ ਵਿੱਚ ਲਗਭਗ 100 ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਕਿ ਇੱਕ ਕਿਲੋ ਤਾਜ਼ੇ ਬੈਂਗਨਪੱਲੀ ਅੰਬ ਨਾਲੋਂ ਮਹਿੰਗਾ ਹੈ। ਹੈਦਰਾਬਾਦ 'ਚ ਬੰਗਾਨਪੱਲੀ ਅੰਬ ਇਸ ਸਮੇਂ 69 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦਕਿ ਟਮਾਟਰ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਪ੍ਰੈਲ ਦੇ ਪਹਿਲੇ ਹਫਤੇ ਹੈਦਰਾਬਾਦ 'ਚ ਟਮਾਟਰ ਦੀ ਕੀਮਤ ਸਿਰਫ 10 ਤੋਂ 12 ਰੁਪਏ ਤੱਕ ਸੀ ਪਰ ਹੁਣ ਇਹ ਆਸਮਾਨ ਨੂੰ ਛੂਹ ਰਹੀ ਹੈ।

Have something to say? Post your comment