ਨਵੀਂ ਦਿੱਲੀ : ਸਪਾਈਸ ਜੈੱਟ 'ਤੇ ਸਾਈਬਰ ਹਮਲਾ ਸਾਹਮਣੇ ਆਇਆ ਹੈ। ਕੁਝ ਸਪਾਈਸਜੈੱਟ ਸਿਸਟਮਾਂ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਮਲੇ ਕਾਰਨ ਅੱਜ ਸਵੇਰੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਸੈਂਕੜੇ ਯਾਤਰੀ ਪਰੇਸ਼ਾਨ ਹੋ ਰਹੇ ਹਨ। ਇਸ ਨਾਲ ਹੀ ਇਸ ਹਮਲੇ ਤੋਂ ਬਾਅਦ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਆਈਟੀ ਟੀਮ ਨੇ ਸਥਿਤੀ 'ਤੇ ਕਾਬੂ ਪਾ ਲਿਆ ਹੈ ਅਤੇ ਇਸ ਨੂੰ ਠੀਕ ਕਰ ਲਿਆ ਹੈ ਅਤੇ ਉਡਾਣਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ। ਇੱਕ ਬੁਲਾਰੇ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਇੱਕ ਰੈਨਸਮਵੇਅਰ ਹਮਲੇ ਨੇ ਸਵੇਰ ਤਕ ਉਡਾਣਾਂ ਨੂੰ ਹੌਲੀ ਕਰ ਦਿੱਤਾ। ਸਪਾਈਸਜੈੱਟ ਨੇ ਰਵਾਨਗੀ ਵਿੱਚ ਦੇਰੀ 'ਤੇ ਕਈ ਸਵਾਲ ਪ੍ਰਾਪਤ ਕਰਨ ਤੋਂ ਬਾਅਦ ਟਵੀਟ ਕੀਤਾ, "ਕੁੱਝ ਸਪਾਈਸਜੈੱਟ ਪ੍ਰਣਾਲੀਆਂ ਨੂੰ ਬੀਤੀ ਰਾਤ ਇੱਕ ਰੈਨਸਮਵੇਅਰ ਅਟੈਕ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਅਤੇ ਹੌਲੀ ਹੋ ਗਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਨਿਯੰਤਰਿਤ ਕੀਤਾ ਅਤੇ ਠੀਕ ਕਰ ਲਿਆ ਹੈ ਅਤੇ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ।