Thursday, October 17, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Business

ਹੁਣ ਬਿਨਾਂ ATM ਦੇ ਕਢਵਾ ਸਕੋਗੇ ਕੈਸ਼, RBI ਨੇ ਬੈਂਕਾਂ ਨੂੰ ਦਿੱਤਾ ਨਿਰਦੇਸ਼

RBI instructs banks

May 23, 2022 02:24 PM

ATM Card : ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਲੇਟੈਸਟ ਸਰਕੂਲਰ 'ਚ ਸਾਰੇ ਬੈਂਕਾਂ, ਏਟੀਐੱਮ ਨੈੱਟਵਰਕ, ਵ੍ਹਾਈਟ, ਲੇਬਲ ਏਟੀਐੱਮ ਆਪਰੇਟਰਾਂ ਜਾਂ WLAOs ਨੂੰ ਭਾਰਤ 'ਚ ਆਪਣੇ ਏਟੀਐੱਮ 'ਚ ਇੰਟਰਓਪਰੇਵਬਲ ਕਾਰਡਲੈੱਸ ਕੈਸ਼ ਵਿਡਰਾਲ (ICCW) ਦੇਣ ਦਾ ਨਿਰਦੇਸ਼ ਦਿੱਤਾ ਹੈ। ਇਹ ਸਹੂਲਤ ਕਸਟਮਰਜ਼ ਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੇ ਬਿਨਾਂ ਏਟੀਐੱਮ ਤੋਂ ਨਕਦੀ ਕਢਵਾਉਣ ਦੀ ਇਜਾਜ਼ਤ ਦੇਵੇਗਾ।

RBI ਨੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੂੰ ਸਾਰੇ ਬੈਂਕਾਂ ਤੇ ATM ਨੈੱਟਵਰਕ ਦੇ ਨਾਲ ਏਕੀਕ੍ਰਿਤ ਭੁਗਤਾਨ ਇੰਟਰਫੇਸ (UPI) ਇੰਟੀਗ੍ਰੇਸ਼ਨ ਦੀ ਸਹੂਲਤ ਲਈ ਸਲਾਹ ਦਿੱਤੀ ਹੈ, ਜੋ ਆਨਲਾਈਨ ਟ੍ਰਾਂਜ਼ੈਕਸ਼ਨ ਨੂੰ ਪ੍ਰਮਾਣਿਤ ਕਰਨ 'ਚ ਮਦਦ ਕਰੇਗੀ। ਸਾਰੇ ਬੈਂਕ, ਏਟੀਐੱਮ ਨੈੱਟਵਰਕ ਤੇ WLAO ਆਪਣੇ ਏਟੀਐੱਮ 'ਤੇ ICCW ਦਾ ਬਦਲ ਹਾਸਲ ਕਰ ਸਕਦੇ ਹਨ। ਕੇਂਦਰੀ ਬੈਂਕ ਨੇ ਆਪਣੇ ਲੇਟੈਸਟ ਸਰਕੂਲਰ 'ਚ ਲਿਖਿਆ ਹੈ ਕਿ NPCI ਨੂੰ ਸਾਰੇ ਬੈਂਕਾਂ ਤੇ ਏਟੀਐੱਮ ਨੈੱਟਵਰਕ ਦੇ ਨਾਲ ਏਕੀਕ੍ਰਿਤ ਭੁਗਤਾਨ ਇੰਟਰਫੇਸ (UPI) ਇੰਟੀਗ੍ਰੇਸ਼ਨ ਦੀ ਸਹੂਲਤ ਲਈ ਸਲਾਹ ਦਿੱਤੀ ਗਈ ਹੈ।

ਏਟੀਐੱਮ ਕਾਰਡ ਦੇ ਬਿਨਾਂ ਨਕਦੀ ਕਿਵੇਂ ਕੱਢੀਏ (ICICI ਬੈਂਕ)

  • ਸਭ ਤੋਂ ਪਹਿਲਾਂ ਤੁਹਾਨੂੰ ਇਸ ਸਹੂਲਤ ਦੀ ਵਰਤੋਂ ਲਈ ਬੈਂਕ ਨੂੰ ਅਪੀਲ ਕਰਨੀ ਪਵੇਗੀ। ਇਸ ਲਈ ਤੁਸੀਂ ਇਹ ਸਟੈੱਪਸ ਫਾਲੋ ਕਰ ਸਕਦੇ ਹੋ।
  • ICICI ਬੈਂਕ ਦੇ ਮੋਬਾਈਲ ਐਪ 'ਚ ਸਰਵਿਸਿਜ਼ 'ਚ ਜਾਓ।
  • ਕਾਰਡਲੈੱਸ ਨਕਦ ਨਿਕਾਸੀ ਬਦਲ 'ਤੇ ਕਲਿੱਕ ਕਰੋ।
  • ਅਮਾਉਂਟ ਦਰਜ ਕਰੋ, 4 ਅੰਕਾਂ ਦਾ ਅਸਥਾਈ ਪਿੰਨ ਤੇ ਅਕਾਊਂਟ ਨੰਬਰ ਚੁਣੋ, ਜਿਸ ਨਾਲ ਰਾਸ਼ੀ ਡੈਬਿਟ ਕੀਤੀ ਜਾਣੀ ਹੈ।
  • ਪ੍ਰੀ-ਕਨਫਰਮ ਸਕ੍ਰੀਨ 'ਚ ਪ੍ਰਦਰਸ਼ਿਤ ਵੇਰਵਿਆਂ ਦੀ ਪੁਸ਼ਟੀ ਕਰੋ ਤੇ ਸਬਮਿਟ 'ਤੇ ਕਲਿੱਕ ਕਰੋ।
  • ਇਕ ਵਾਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਲੈਣ-ਦੇਣ ਪੂਰਾ ਹੋਣ ਦਾ ਸਕ੍ਰੀਨ 'ਤੇ ਇਕ ਮੈਸੇਜ ਮਿਲੇਗਾ।
  • ਉਸ ਤੋਂ ਬਾਅਦ ਤੁਹਾਨੂੰ ICICI ਬੈਂਕ ਤੋਂ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਯੂਨੀਕ 6-ਅੰਕ ਦਾ ਕੋਡ ਵਾਲਾ SMS ਪ੍ਰਾਪਤ ਹੋਵੇਗਾ। ਇਹ ਕੋਡ ਛੇ ਘੰਟੇ ਤਕ ਵੈਲਿਡ ਰਹੇਗਾ।
  • ਇਕ ਵਾਰ ਤੁਹਾਡੇ ਕੋਲ ਕੋਡ ਆ ਜਾਣ ਤੋਂ ਬਾਅਦ, ਤੁਸੀਂ ਇਕ ICICI ਬੈਂਕ ਏਟੀਐੱਮ 'ਤੇ ਜਾਓ ਅਤੇ ਤੁਹਾਡਾ ਰਜਿਸਟਰਡ ਮੋਬਾਈਲ ਨੰਬਰ, ਆਰਜ਼ੀ 4-ਅੰਕਾਂ ਵਾਲਾ ਕੋਡ ਜਿਹੜਾ ਤੁਸੀਂ ਸੈੱਟ ਕੀਤਾ ਹੈ, 6-ਅੰਕਾਂ ਵਾਲਾ ਕੋਡ (SMS 'ਚ ਪ੍ਰਾਪਤ) ਤੇ ਨਿਕਾਸੀ ਰਾਸ਼ੀ ਵਰਗੇ ਵੇਰਵੇ ਦਰਜ ਕਰੋ।
  • ਇਕ ਵਾਰ ਇਨ੍ਹਾਂ ਪੈਰਾਮੀਟਰ ਦੇ ਪ੍ਰਮਾਣਿਤ ਹੋ ਜਾਣ ਤੋਂ ਬਾਅਦ ਏਟੀਐੱਮ 'ਚੋਂ ਨਕਦੀ ਨਿਕਲ ਜਾਵੇਗੀ।

ਏਟੀਐੱਮ ਕਾਰਡ ਦੇ ਬਿਨਾਂ ਨਕਦੀ ਕਿਵੇਂ ਕੱਢੀਏ (HDFC ਬੈਂਕ)

ਜੇਕਰ ਤੁਸੀਂ HDFC ਬੈੰਕ ਦੇ ਗਾਹਕ ਹੋ ਤਾਂ ਤੁਹਾਨੂੰ ਪਹਿਲਾਂ ਇਕ ਲਾਭਪਾਤਰੀ ਨੂੰ ਜੋੜਨਾ ਪਵੇਗਾ ਤੇ ਫਿਰ ਲਾਭਪਾਤਰੀ ਨੂੰ ਪੈਸਾ ਭੇਜਣਾ ਪਵੇਗਾ। ਇਸ ਤੋਂ ਬਾਅਦ ਲਾਭਪਾਤਰੀ ਕਾਰਡਲੈੱਸ ਤਰੀਕੇ ਨਾਲ ਏਟੀਐੱਮ 'ਚੋਂ ਨਕਦੀ ਕਢਵਾ ਸਕਣਗੇ। ਇਸ਼ ਦੇ ਲਈ ਤੁਹਾਨੂੰ ਇਹ ਕਦਮ ਚੁੱਕਣੇ ਪੈਣਗੇ।

HDFC ਬੈਂਕ ਇਕ ਲਾਭਪਾਤਰੀ ਜੋੜਨ

HDFC ਬੈਂਕ ਦੀ ਨੈੱਟਬੈਂਕਿੰਗ ਸਹੂਲਤ 'ਚ ਲੌਗਇਨ ਕਰੋ।

ਫੰਡ ਟਰਾਂਸਫਰ ਟੈਬ ਚੁਣੋ ਤੇ ਰਿਕਵੈਸਟ ਆਪਸ਼ਨ 'ਤੇ ਟੈਪ ਕਰੋ।

ਹੁਣ Add a Beneficiary ਬਦਲ 'ਤੇ ਟੈਪ ਕਰੋ ਤੇ ਫਿਰ Cardless Cash Withdrawl ਬਦਲ ਚੁਣੋ।

ਹੁਣ ਲਾਭਪਾਤਰੀ ਦਾ ਵੇਰਵਾ ਦਰਜ ਕਰੋ, Add on and Confirm 'ਤੇ ਕਲਿੱਕ ਕਰੋ।

ਅਖੀਰ 'ਚ, ਮੋਬਾਈਲ ਨੰਬਰ ਦੀ ਪੁਸ਼ਟੀ ਕਰੋ ਤੇ ਵੈਰੀਫਿਕੇਸ਼ਨ ਲਈ ਪ੍ਰਾਪਤ ਓਟੀਪੀ ਦਰਜ ਕਰੋ।

ਲਾਭਪਾਤਰੀ ਨੂੰ ਪੈਸਾ ਭੋਜੇ

1. HDFC ਬੈਂਕ ਦੇ ਨੈੱਟਬੈਂਕਿੰਗ ਐਪ 'ਚ ਲੌਗਇਨ ਕਰੋ।

2. ਫੰਡ ਟਰਾਂਸਫਰ ਬਦਲ ਚੁਣੋ ਤੇ ਫਿਰ ਕਾਰਡਲੈੱਸ ਕੈਸ਼ ਵਿਡਰਾਲ ਬਦਲ ਚੁਣੋ।

3. ਹੁਣ ਡੈਬਿਟ ਬੈਂਕ ਖਾਤੇ ਦੀ ਚੋਣ ਕਰੋ ਤੇ ਫਿਰ ਰਜਿਸਟਰਡ ਲਾਭਪਾਤਰੀਆਂ ਦੀ ਸੂਚੀ 'ਚੋਂ ਲਾਭਪਾਤਰੀ ਦੀ ਚੋਣ ਕਰੋ।

4. ਹੁਣ ਅਮਾਉਂਟ ਦਰਜ ਕਰੋ, continue and confirm 'ਤੇ ਕਲਿੱਕ ਕਰੋ।

5. ਮੋਬਾਈਲ ਨੰਬਰ ਦੀ ਪੁਸ਼ਟੀ ਕਰੋ ਤੇ ਲੈਣ-ਦੇਣ ਨੂੰ ਮਾਨਤਾ ਪ੍ਰਾਪਤ ਬਣਾਉਣ ਲਈ ਓਟੀਪੀ ਦਰਜ ਕਰੋ।

6. ਹੁਣ, ਲਾਭਪਾਤਰੀ ਨੂੰ ਇਕ SMS ਹਾਸਲ ਹੋਵੇਗਾ ਜਿਸ ਵਿਚ ਓਟੀਪੀ, ਨੌਂ ਅੰਕਾਂ ਦੀ ਆਰਡਰ ਆਈਡੀ ਤੇ ਰਾਸ਼ੀ ਹੋਵੇਗੀ।

ਇਕਵਾਰ ਇਹ ਹੋ ਜਾਣ ਤੋਂ ਬਾਅਦ ਲਾਭਪਾਤਰੀ ਏਟੀਐੱਮ 'ਤੇ ਜਾ ਸਕਦੇ ਹਨ ਤੇ ਆਪਣਾ ਮੋਬਾਈਲ ਨੰਬਰ, 9 ਅੰਕਾਂ ਦਾ ਆਰਡਰ ਆਈਡੀ ਤੇ ਲੈਣ-ਦੇਣ ਦੀ ਰਕਮ ਦਰਜ ਕਰ ਕੇ ਏਟੀਐੱਮ 'ਚੋਂ ਨਕਦੀ ਕਢਵਾ ਸਕਣਗੇ।

 

Have something to say? Post your comment