ਮਿਸ਼ੀਗਨ: ਅਮਰੀਕਾ ਦੇ ਮਿਸ਼ੀਗਨ ਵਿੱਚ ਸ਼ੁੱਕਰਵਾਰ ਨੂੰ ਤੂਫਾਨ ਨੇ ਤਬਾਹੀ ਮਚਾਈ ਦਿੱਤੀ। ਉੱਤਰੀ ਮਿਸ਼ੀਗਨ 'ਚ ਤੂਫਾਨ ਏਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ 'ਤੇ ਖੜ੍ਹੇ ਵਾਹਨ ਵੀ ਪਲਟ ਗਏ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਘਰਾਂ ਦੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਇਸ ਭਿਆਨਕ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 24 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਤੂਫਾਨ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਕਰੀਬ 3.30 ਵਜੇ ਉੱਤਰੀ ਮਿਸ਼ੀਗਨ ਦੇ ਗੇਲਾਰਡ ਸ਼ਹਿਰ 'ਚ ਆਇਆ। ਇਸ ਸ਼ਹਿਰ ਵਿੱਚ ਲਗਪਗ 4200 ਲੋਕ ਰਹਿੰਦੇ ਹਨ। ਤੂਫਾਨ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।