Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

National

Kanika Kapoor Wedding: ਕਨਿਕਾ ਕਪੂਰ ਅੱਜ ਬਣੇਗੀ ਦੁਲਹਨ, ਲੰਡਨ 'ਚ NRI ਕਾਰੋਬਾਰੀ ਨਾਲ ਲਵੇਗੀ ਸੱਤ ਫੇਰੇ

Kanika Kapoor Wedding

May 20, 2022 05:44 PM

Kanika Kapoor Wedding:  'ਬੇਬੀ ਡੌਲ' ਗੀਤ ਨਾਲ ਸਟਾਰ ਬਣ ਚੁੱਕੀ ਗਾਇਕਾ ਕਨਿਕਾ ਕਪੂਰ ਅੱਜ 20 ਮਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਉਹ NRI ਕਾਰੋਬਾਰੀ ਗੌਤਮ ਹਥੀਰਾਮਣੀ ਨਾਲ ਲੰਡਨ 'ਚ ਸੱਤ ਫੇਰੇ ਲਵੇਗੀ। ਕਨਿਕਾ ਨੇ ਪਿਛਲੇ ਦਿਨੀਂ ਮਹਿੰਦੀ ਦੀ ਰਸਮ ਅਦਾ ਕੀਤੀ ਸੀ। ਜਿਸ 'ਚ ਉਹ ਆਪਣੇ ਪਤੀ ਗੌਤਮ ਨਾਲ ਖੂਬ ਡਾਂਸ ਕਰਦੀ ਨਜ਼ਰ ਆਈ ਅਤੇ ਰੋਮਾਂਟਿਕ ਵੀ ਨਜ਼ਰ ਆਈ।

43 ਸਾਲਾ ਕਨਿਕਾ ਕਪੂਰ ਦੀ ਮਹਿੰਦੀ ਸੈਰੇਮਨੀ ਬਿਲਕੁਲ ਸੁਪਨੇ ਦੇ ਵਿਆਹ ਵਰਗੀ ਸੀ। ਸਮਾਰੋਹ 'ਚ ਕਨਿਕਾ ਪਿਸਤਾ ਹਰੇ ਰੰਗ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮਹਿੰਦੀ ਦੌਰਾਨ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਸੀ ਅਤੇ ਕਈ ਵਾਰ ਉਸ ਨੂੰ ਕਿੱਸ ਕਰਦੀ ਵੀ ਨਜ਼ਰ ਆਉਂਦੀ ਸੀ। ਲੰਡਨ 'ਚ ਮਹਿੰਦੀ ਦੀ ਰਸਮ ਹੋਈ। ਜਿਸ ਵਿੱਚ ਕਿੰਕਾ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ। ਸਮਾਰੋਹ ਦੀਆਂ ਸਾਰੀਆਂ ਰਸਮਾਂ ਦੌਰਾਨ ਕਨਿਕਾ ਕਾਫੀ ਖੁਸ਼ ਨਜ਼ਰ ਆ ਰਹੀ ਸੀ।

ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ। ਲੰਬੇ ਸਮੇਂ ਤਕ ਇਕੱਲੇ ਰਹਿਣ ਤੋਂ ਬਾਅਦ, ਉਨ੍ਹਾਂ ਨੇ ਇੱਕ ਵਾਰ ਫਿਰ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਕਨਿਕਾ ਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਹਨ। ਜਿਨ੍ਹਾਂ ਦੇ ਨਾਂ ਅਯਾਨਾ, ਸਮਰਾ ਅਤੇ ਯੁਵਰਾਜ ਹਨ। ਕਨਿਕਾ ਦਾ ਪਹਿਲਾ ਪਤੀ ਰਾਜ ਚੰਡੋਕ ਵੀ ਐਨਆਰਆਈ ਸੀ। ਕਨਿਕਾ ਨੇ 18 ਸਾਲ ਦੀ ਉਮਰ ਵਿੱਚ ਰਾਜ ਨਾਲ ਵਿਆਹ ਕਰਵਾ ਲਿਆ ਸੀ। ਕਈ ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ, ਉਹ ਸਾਲ 2012 ਵਿੱਚ ਰਾਜ ਤੋਂ ਵੱਖ ਹੋ ਗਈ ਅਤੇ ਭਾਰਤ ਵਾਪਸ ਆ ਗਈ। ਵਿਆਹ ਤੋਂ ਬਾਅਦ ਕਨਿਕਾ ਨੇ ਤਿੰਨੋਂ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਉਸ ਨੇ ਸਿੰਗਲ ਮਦਰ ਦਾ ਰੋਲ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ।

 

Have something to say? Post your comment