ਨਵੀਂ ਦਿੱਲੀ: ਟਵਿੱਟਰ 'ਤੇ ਜਾਅਲੀ ਖਾਤਿਆਂ ਦੀ ਗਿਣਤੀ ਵਧ ਰਹੀ ਹੈ। ਜਿਸ ਕਰਕੇ ਟੇਸਲਾ ਦੇ ਸੀਈਓ ਐਲਨ ਮਸਕ ਦੇ ਟਵਿੱਟਰ ਸੌਦੇ ਵਿੱਚ ਉਲਝਣਾਂ ਪੈਦਾ ਹੋ ਰਹੀਆਂ ਹਨ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਦੁਆਰਾ ਮਾਈਕ੍ਰੋਬਲਾਗਿੰਗ ਪਲੇਟਫਾਰਮ 'ਤੇ ਅਸਲ ਲੋਕਾਂ ਦੇ ਅਨੁਭਵ ਨੂੰ ਸਪੈਮ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ। ਇਸ ਬਾਰੇ ਵਿਚਾਰ ਕਰਨ ਤੋਂ ਇੱਕ ਦਿਨ ਬਾਅਦ ਮਸਕ ਨੇ ਕਿਹਾ ਕਿ ਜਦੋਂ ਤੱਕ ਅਗਰਵਾਲ ਨਹੀਂ ਚਾਹੁੰਦੇ, ਉਦੋਂ ਤੱਕ ਡੀਲ ਅੱਗੇ ਨਹੀਂ ਵਧ ਸਕਦੀ।
ਟਵਿੱਟਰ ਦੇ ਸੀਈਓ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਪੈਮ ਖਾਤਿਆਂ ਲਈ ਉਸ ਦਾ ਅਸਲ ਅੰਦਰੂਨੀ ਅਨੁਮਾਨ 5 ਪ੍ਰਤੀਸ਼ਤ ਤੋਂ ਘੱਟ ਸੀ। ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਖਾਸ ਅਨੁਮਾਨ ਬਾਹਰੀ ਤੌਰ 'ਤੇ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪੇਸ਼ਕਸ਼ (ਐਕਵਾਇਰ ਸੌਦਾ) ਟਵਿੱਟਰ ਦੇ ਐਸਈਸੀ ਫਾਈਲਿੰਗ ਦੇ ਸਟੀਕ ਹੋਣ 'ਤੇ ਅਧਾਰਤ ਸੀ।