Wednesday, April 02, 2025

National

ਆਪ ਸੁਪਰੀਮੋ ਦੀ ਜਾਨ ਨੂੰ ਖਤਰਾ! ਦਿੱਲੀ ਪੁਲਿਸ ਨੇ ਠੁਕਰਾਈ ਪੰਜਾਬ ਪੁਲਿਸ ਦੀ ਸੁਰੱਖਿਆ ਵਧਾਉਣ ਦੀ ਸਿਫਾਰਸ਼...

CM Arvind kejriwal

May 16, 2022 05:22 PM

ਮੋਹਾਲੀ : ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਪ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀਆਂ ਤੋਂ ਜਾਨ ਦਾ ਖਤਰਾ ਹੈ। ਪੰਜਾਬ ਪੁਲਿਸ ਨੇ ਇਸ ਆਧਾਰ 'ਤੇ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ CM ਕੇਜਰੀਵਾਲ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਇਹ ਕਹਿੰਦੇ ਹੋਏ ਮੰਗ ਨੂੰ ਠੁਕਰਾ ਦਿੱਤਾ ਹੈ ਕਿ ਕੇਜਰੀਵਾਲ ਨੂੰ ਪਹਿਲਾਂ ਹੀ ਉੱਚ ਪੱਧਰੀ Z+ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਗ੍ਰਹਿ ਮੰਤਰਾਲੇ ਨੇ ਸਹਿਮਤੀ ਜਤਾਈ ਹੈ ਕਿ ਦਿੱਲੀ ਪੁਲਿਸ ਕੇਜਰੀਵਾਲ ਨੂੰ Z+ ਸੁਰੱਖਿਆ ਪ੍ਰਦਾਨ ਕਰਦੀ ਰਹੇਗੀ। ਦਿੱਲੀ ਪੁਲਿਸ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਕੋਲ ਖਾਲਿਸਤਾਨੀ ਹਮਲੇ ਸਬੰਧੀ ਖੁਫੀਆ ਜਾਣਕਾਰੀ ਹੈ ਤਾਂ ਉਹ ਸਾਡੇ ਤੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਰੇ। ਤਾਂ ਜੋ ਇਸ ਮਾਮਲੇ 'ਤੇ ਕਾਰਵਾਈ ਕਰਨ 'ਚ ਮਦਦ ਮਿਲ ਸਕੇ।

ਕੀ ਹੈ Z Plus ਸੁਰੱਖਿਆ
ਇੱਕੋ ਸਮੇਂ ਦੋ ਪੀਐਸਓ, ਘਰ ਦੇ ਹਰ ਪ੍ਰਵੇਸ਼ 'ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਇੱਕ ਚੌਕੀਦਾਰ, ਇੱਕ ਸਕ੍ਰੀਨਿੰਗ ਕਰਮਚਾਰੀ ਅਤੇ ਅੱਗੇ ਅਤੇ ਪਿੱਛੇ ਦੋ ਵਾਹਨ। ਇਸ ਵਿੱਚ, ਇੱਕ ਵਾਹਨ ਨੂੰ ਪਾਇਲਟ ਵਜੋਂ ਵਰਤਿਆ ਜਾਂਦਾ ਹੈ, ਜਦੋਂਕਿ ਦੂਜੇ ਨੂੰ ਸਕਾਟ ਵਜੋਂ ਵਰਤਿਆ ਜਾਂਦਾ ਹੈ। ਦੋਵੇਂ ਵਾਹਨ ਆਮ ਤੌਰ 'ਤੇ ਦਿੱਲੀ ਪੁਲਿਸ ਦੀਆਂ ਜਿਪਸੀਆਂ ਜਾਂ ਕਈ ਵਾਰ ਅੰਬੈਸਡਰ ਜਾਂ ਇਨੋਵਾ ਗੱਡੀਆਂ ਲੈ ਕੇ ਜਾਂਦੇ ਹਨ।

 

 

Have something to say? Post your comment