ਭਾਰਤ ਨੇ ਥਾਮਸ ਕੱਪ ਦੇ ਫਾਈਨਲ ਮੈਚ ਵਿੱਚ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਲਕਸ਼ਯ ਸੇਨ ਨੇ ਪਹਿਲਾ ਤੇ ਸਾਤਵਿਕ ਚਿਰਾਗ ਦੀ ਜੋੜੀ ਨੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਕਿੰਦੰਬੀ ਸ਼੍ਰੀਕਾਂਤ ਨੇ ਤੀਜਾ ਮੈਚ ਜਿੱਤ ਕੇ ਭਾਰਤੀ ਟੀਮ ਨੂੰ ਪਹਿਲੀ ਵਾਰ ਥਾਮਸ ਕੱਪ ਦਾ ਚੈਂਪੀਅਨ ਬਣਾਇਆ।
ਲਕਸ਼ਯ ਸੇਨ ਨੇ ਸ਼ੁਰੂਆਤੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਡੋਨੇਸ਼ੀਆ ਦੇ ਐਂਟੋਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਵੀ ਸਾਤਵਿਕ ਚਿਰਾਗ ਦੀ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ। ਤੀਜਾ ਮੈਚ ਸ਼੍ਰੀਕਾਂਤ ਤੇ ਕ੍ਰਿਸਟੀ ਵਿਚਾਲੇ ਖੇਡਿਆ ਜਾ ਰਿਹਾ ਹੈ ਤੇ ਪਹਿਲਾ ਸੈੱਟ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਲਿਆ ਹੈ।
ਉਧਰ, ਖੇਡ ਮੰਤਰਾਲੇ ਨੇ ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।