Monday, November 25, 2024
BREAKING
Punjab News: ਵਿਦੇਸ਼ ਚ ਬੈਠੇ ਤਸਕਰ 18-20 ਸਾਲ ਦੇ ਨੌਜਵਾਨਾਂ ਤੋਂ ਕਰਵਾ ਰਹੇ ਨਸ਼ਾ ਤਸਕਰੀ, ਜੰਮੂ ਕਸ਼ਮੀਰ ਤੋਂ ਹੁੰਦੀ ਆਨਲਾਈਨ ਪੈਮੇਂਟ Ind vs Aus Cricket: ਭਾਰਤ ਨੇ ਆਸਟ੍ਰੇਲੀਆ 'ਤੇ ਕਸਿਆ ਸ਼ਿਕੰਜਾ, ਯਸ਼ਸਵੀ ਜੈਸਵਾਲ ਦਾ ਸ਼ਤਕ, ਬੜਤ 259 ਦੌੜਾਂ ਤੱਕ ਪਹੁੰਚੀ Priyanka Gandhi: ਵਾਇਨਾਡ ਸੀਟ 'ਤੇ ਹੋਈ ਉਪ ਚੋਣ 'ਚ ਪ੍ਰਿਯੰਕਾ ਗਾਂਧੀ ਨੇ ਰਚਿਆ ਇਤਿਹਾਸ, ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 4 ਲੱਖ ਵੋਟਾਂ ਤੋਂ ਹਰਾਇਆ Maharashtra Assembly Elections 2024: ਮਹਾਰਾਸ਼ਟਰ 'ਚ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਜ਼ਬਰਦਸਤ ਜਿੱਤ, ਪ੍ਰੈੱਸ ਕਾਨਫਰੰਸ 'ਚ ਸ਼ਿੰਦੇ ਬੋਲੇ- 'ਮੇਰੇ ਲਈ CM ਦਾ ਮਤਲਬ ਕੌਮਨ ਮੈਨ' Ajaz Khan: ਐਕਟਰ ਦੇ ਇੰਸਟਾਗ੍ਰਾਮ 'ਤੇ 56 ਲੱਖ ਫਾਲੋਅਰਜ਼, ਉਸ ਨੂੰ ਵਿਧਾਨ ਸਭਾ ਚੋਣਾਂ 'ਚ ਪਈਆਂ ਮਹਿਜ਼ 155 ਵੋਟਾਂ, ਹੋਈ ਸ਼ਰਮਨਾਕ ਹਾਰ Haryana News: ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜ ਦਾ ਦੋਸ਼, ਕਾਂਗਰਸ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ Punjab Bypolls 2024 Result: ਪੰਜਾਬ ਉਪ ਚੋਣਾਂ 'ਚ ਆਪ ਦੀ ਹੋਈ ਬੱਲੇ ਬੱਲੇ, ਕਾਂਗਰਸ ਨੂੰ ਸਿਰਫ ਇੱਕ ਸੀਟ 'ਤੇ ਮਿਲੀ ਜਿੱਤ Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ

Religion

ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (15 ਮਈ 2022) Hukamnama, Sri Harmandir Sahib (15th May 2022)

Sri Harmandir Sahib, Hukamnama

May 15, 2022 07:59 AM

ਰਾਗੁ ਸੂਹੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥

ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥

ਐਤਵਾਰ, 2 ਜੇਠ (ਸੰਮਤ 554 ਨਾਨਕਸ਼ਾਹੀ) ਅੰਗ: 765

ਪੰਜਾਬੀ ਵਿਆਖਿਆ (Punjabi Translation)
ਰਾਗ ਸੂਹੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ। (ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ)। ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।

(ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ (ਦੀ ਖਿੱਚ) ਦੀ ਰਾਹੀਂ ਤੂੰ ਉਸ ਨੂੰ ਮਿਲ ਪਿਆ। ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ।੧।

(Punjabi Translation)
Raag Soohee, First Mehl, Third House: One Universal Creator God. By The Grace Of The True Guru: Come, my friend, so that I may behold the blessed Vision of Your Darshan. I stand in my doorway, watching for You; my mind is filled with such a great yearning.

My mind is filled with such a great yearning; hear me, O God – I place my faith in You. Gazing upon the Blessed Vision of Your Darshan, I have become free of desire; the pains of birth and death are taken away. Your Light is in everyone; through it, You are known. Through love, You are easily met. O Nanak, I am a sacrifice to my Friend; He has come home to meet with those who are true. ||1||

Have something to say? Post your comment