Sarbat Khalsa: ਦੇਸ਼-ਵਿਦੇਸ਼ ਦੇ ਸਿੱਖ ਚਿੰਤਕਾਂ ਨੇ ਪੰਥਕ ਅਗਵਾਈ ਲਈ ਪੰਚ-ਪ੍ਰਧਾਨੀ ਜੁਗਤਿ ਨੂੰ ਰੂਪਵਾਨ ਕਰਦੀ ਹੋਈ, ਸਰਬੱਤ-ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦੀ ਰੂਪ-ਰੇਖਾ ਦਾ ਐਲਾਨ ਕੀਤਾ। ਸਿੱਖ ਸੰਸਥਾਂਵਾਂ ਅਤੇ ਪੰਥਕ ਸ਼ਖ਼ਸੀਅਤਾਂ ਬੜੀ ਆਸਾਨੀ ਨਾਲ ਇਸ ਨਾਲ ਜੁੜ ਸਕਦੀਆਂ ਹਨ।
‘ਸਰਬੱਤ ਖਾਲਸਾ ਜਥੇਬੰਦੀ ਗੁਰਮਤਿ ਦੇ ਚਾਨਣ ਵਿੱਚ ਪੰਚ-ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦਮੁਖਤਿਆਰ ਸੰਸਥਾ ਹੈ, ਜੋ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਬਿਨਾ, ਪੂਰਨ ਪਾਰਦਰਸ਼ਤਾ ਨਾਲ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ।‘
ਸਰਬੱਤ ਖਾਲਸਾ ਜਥੇਬੰਦੀ ਨੂੰ ਹੇਠ ਲਿਖੇ ਚਾਰ ਥੰਮ੍ਹਾਂ ਦੇ ਅਧਾਰ ਤੇ ਸਥਾਪਿਤ ਕੀਤਾ ਗਿਆ ਹੈ:
੧) ਸਿਧਾਂਤ: ਸਰਬੱਤ ਖਾਲਸਾ ਜਥੇਬੰਦੀ, ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੋਵੇਗਾ।
੨) ਨੁਮਾਇੰਦਗੀ : ਸਰਬੱਤ ਖਾਲਸਾ ਜਥੇਬੰਦੀ, ਸਾਰੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਦੀ ਨੁਮਾਇੰਦਗੀ ਕਰਦੀ ਹੋਵੇਗੀ ।
੩) ਪਾਰਦਰਸ਼ਤਾ : ਸਰਬੱਤ ਖਾਲਸਾ ਜਥੇਬੰਦੀ ਦਾ ਵਿਧੀ -ਵਿਧਾਨ, ਸਮੁਚੀ ਸਿੱਖ ਸੰਗਤ ਲਈ ਪਾਰਦਰਸ਼ੀ ਹੋਵੇਗਾ।
੪) ਨਿਰੰਤਰ ਸੁਧਾਰ: ਉਪਰ ਲਿੱਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਸਵੈ-ਪੜਚੋਲ ਅਤੇ ਨਿਰੰਤਰ ਸੁਧਾਰ, ਸਰਬੱਤ ਖਾਲਸਾ ਜਥੇਬੰਦੀ ਦੇ ਵਿਧੀ -ਵਿਧਾ ਨ ਦਾ ਹਿੱਸਾ ਹੋਵੇਗਾ ।
ਸਰਬੱਤ ਖਾਲਸਾ ਪੰਚਾਇਤ ਲਈ 14 ਮਾਰਚ 2025 ਤੱਕ 500 ਨੁਮਾਇੰਦੇ ਚੁਣਨ ਦਾ ਟੀਚਾ ਰੱਖਿਆ ਹੈ। ਇਹਨਾ 500 ਵਿਚੋਂ ਹੀ ਸਰਬੱਤ ਖ਼ਾਲਸਾ ਦੇ ਤਹਿ ਕੀਤੇ ਵਿਧਾਨ ਅਨੁਸਾਰ ਪੰਜ ਪਿਆਰੇ ਥਾਪੇ ਜਾਣਗੇ।
ਪਿਛਲੇ ਲੰਮੇ ਸਮੇਂ ਤੋਂ ਚਲੇ ਆ ਰਹੇ ਪੰਥਕ ਮੁੱਦੇ ਅਤੇ ਆਉਣ ਵਾਲੇ ਮੁੱਦੇ ਵੀ ਸਾਰੇ ਸੰਸਾਰ ਦੇ ਸਿੱਖਾਂ ਨਾਲ ਵਿਚਾਰ ਕਰਕੇ ਸਰੱਬਤ ਖ਼ਾਲਸਾ ਹੱਲ ਕਰੇਗੀ। ਕੌਮੀ ਕਾਰਜਾਂ ਦੀ ਰੂਪ-ਰੇਖਾ ਸਰਬੱਤ ਖ਼ਾਲਸਾ ਨੇ ਉਸਾਰੀ ਉਪਰੰਤ ਆਪ ਤਿਆਰ ਕਰਨੀ ਹੈ ਜੋ ਹੇਠ ਲਿਖੇ ਉਦੇਸ਼ ਅਨੁਸਾ ਰ ਹੋਵੇਗੀ :
‘ਗੁਰਮਤਿ ਦੁਆਰਾ ਬਖਸ਼ੀ ਸਰਬਪੱਖੀ ਜੀਵਨ-ਜੁਗਤ ਨੂੰ ਦ੍ਰਿੜ੍ਹ ਕਰਨ ਤੇ ਕਰਾਉਣ ਲਈ ਸਦਾ ਸਰਗਰਮ ਰਹਿਣਾ। ਸਿੱਖਾਂ ਨੂੰ
ਦਰਪੇਸ਼ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਸੰਸਾਰ ਪੱਧਰੀ ਹੱਲ ਲੱਭਣ ਲਈ ਕਾਰਜਸ਼ੀਲ ਰਹਿਣਾ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ, ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਮੇਸ਼ਾਂ ਸਮਰਪਿਤ ਰਹਿਣਾ।‘
ਸਰਬੱਤ ਖਾਲਸਾ ਜਥੇਬੰਦੀ ਦਾ ਸੰਕਲਪ ਅਤੇ ਵਿਧਾਨ ਜਾਣਨ ਲਈ ਅਤੇ ਇਸ ਨਾਲ ਜੁੜਨ ਲਈ ਸਾਰੀ ਜਾਣਕਾ ਰੀ ਵਿਸ਼ੇਸ਼ ਤੋਰ ਤੇ ਤਿਆਰ ਕੀਤੀ ਇਸ ਵੈਬਸਾਈਟ ਤੇ ਹੈ: https://sarbatkhalsa.world
ਵੱਲੋਂ 'ਕਾਰਜਕਾਰੀ ' ਪੰਜ ਪ੍ਰਧਾਨੀ ਕੌਂਸਲ: ਸ. ਨਿਰਮਲ ਸਿੰਘ (ਵਿ ਕਟੋਰੀ ਆ ਬੀ ਸੀ ); ਡਾ. ਕੁਲਵੰਤ ਕੌਰ (ਪਟਿਆਲਾ ); ਪ੍ਰੋ: ਗੁਰਚਰਨ ਸਿੰਘ (ਫਲੋਰੀਡਾ ); ਸ. ਗੁਰਪ੍ਰੀਤ ਸਿੰਘ ਜੀ ਪੀ (ਬਹਿਰੀਨ); ਸ. ਜਗਧਰ ਸਿੰਘ (ਬੰਗਾਲ).