ਮੋਹਾਲੀ: ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਇੰਗੇਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ 06 ਮਈ 2022 ਤੋਂ 12 ਮਈ 2022 ਤੱਕ ਨਰਸਿੰਗ ਹਫਤੇ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ ਫਾਇਨੈਂਸ ਮਿਸ ਜਪਨੀਤ ਕੌਰ ਵਾਲੀਆ,ਪ੍ਰਿੰਸੀਪਲ ਡਾ ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਜੀ ਐਨ ਐਮ ਭਾਗ ਦੂਜਾ ਦੀਆਂ ਦੀਆਂ ਵਿਦਿਆਰਥਣਾਂ ਨੇ ਭਗਵਾਨ ਗਣੇਸ਼ ਜੀ ਦੀ ਵੰਦਨਾਂ ਨਾਲ ਕੀਤੀ।
ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਨਰਸਿੰਗ ਹਫਤੇ ਦੇ ਥੀਮ “Nurses: A voice to lead - Invest in nursing and respect rights to secure global health”
ਤੇ ਚਾਨਣਾ ਪਾਇਆ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਜੀ ਐਨ ਐਮ ਭਾਗ ਤੀਜਾ ਦੀਆਂ ਵਿਦਿਆਰਥਣਾਂ ਵੱਲੋਂ ਫਲੋਰੈਂਸ ਨਾਈਟਇੰਗੇਲ ਦੀ ਜੀਵਨੀ ਉੱਤੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ।
ਇਸ ਨਾਟਕ ਦੀ ਸੱਭ ਨੇ ਬਹੁੱਤ ਪ੍ਰੰਸ਼ਸਾ ਕੀਤੀ। ਉਸਤੋਂ ਉਪਰੰਤ ਏ.ਐਨ.ਐਮ., ਜੀ.ਐਨ.ਐਮ. ਅਤੇ ਬੀ.ਐਸ.ਸੀ ਨਰਸਿੰਗ ਭਾਗ ਪਹਿਲੇ ਦੀਆਂ ਵਿਦਿਆਰਥਣਾਂ ਨੇ ਅਸੀਸਟੈਂਟ ਪ੍ਰੋਫੈਸਰ ਸੋਨੀਆ ਸ਼ਰਮਾ ਦੀ ਅਗਵਾਈ ਵਿੱਚ ‘ਸੰਹੁ-ਚੁੱਕ’ ਸਮਾਗਮ ਵਿੱਚ ਹਿੱਸਾ ਲਿਆ ਤੇ ਨਿਰਸਵਾਰਥ ਸੇਵਾ ਦਾ ਪ੍ਰਣ ਲਿਆ। ਚੇਅਰਮੈਨ ਸ. ਤੇਗਬੀਰ ਸਿੰਘ ਵਾਲੀਆ ਨੇ ਸਾਰੀਆਂ ਵਿਦਿਆਰਥਣਾਂ ਨੂੰ ਫਲੋਰੈਂਸ ਨਾਈਟਇੰਗੇਲ ਵੱਲੋਂ ਦਿਖਾਏ ਗਏ ਰਸਤੇ ਤੇ ਚਲਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਰੇਣਾਦਾਇਕ ਫਿਲਮ ਗੁੰਜਨ ਸਕਸੈਨਾ ਦਿਖਾਈ ਗਈ।