Wednesday, April 02, 2025

National

ਦਿੱਲੀ 'ਚ ਚਲ ਰਹੇ ਬੁਲਡੋਜ਼ਰ ਸਬੰਧੀ ਡਿਪਟੀ ਸੀਐਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਕਿਹਾ MCD ਨੇ ਬਣਾਈ 63 ਲੱਖ ਘਰਾਂ ਨੂੰ ਤੋੜਨ ਦੀ ਯੋਜਨਾ

Manish Sinsodia

May 13, 2022 06:21 PM

ਦਿੱਲੀ : ਰਾਜਧਾਨੀ ਦਿੱਲੀ 'ਚ ਵੱਖ-ਵੱਖ ਖੇਤਰਾਂ 'ਚ MCD ਦਾ ਬੁਲਡੋਜ਼ਰ ਚੱਲ ਰਿਹਾ ਹੈ। ਦੱਖਣ ਦਿੱਲੀ ਤੇ ਉੱਤਰੀ ਦਿੱਲੀ ਮਿਉਂਸਪਲ ਕਾਰਪੋਰੇਸ਼ਨਾਂ ਵੱਲੋਂ ਪਿਛਲੇ ਪੰਜ ਦਿਨਾਂ ਵਿੱਚ ਕਬਜ਼ੇ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕਈ ਇਲਾਕਿਆਂ ਵਿੱਚ ਬੁਲਡੋਜ਼ਰ ਚਲਾਏ ਗਏ ਹਨ। ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਮਿਸ਼ਨ ਬੁਲਡੋਜ਼ਰ ਤੋਂ ਰਿਕਵਰੀ ਦੇ ਪਲਾਨ ਦਾ ਦੋਸ਼ ਲਾਉਂਦਿਆਂ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

 



ਮਨੀਸ਼ ਸਿਸੋਦੀਆ ਨੇ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਜਪਾ ਦੀ ਦਿੱਲੀ ਵਿੱਚ ਬੁਲਡੋਜ਼ਰ ਰਾਹੀਂ ਵਸੂਲੀ ਦਾ ਪਲਾਨ ਹੈ। ਉਨ੍ਹਾਂ ਕਿਹਾ, ‘ਮੈਂ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ। MCD ਨੇ ਦਿੱਲੀ ਦੇ 63 ਲੱਖ ਘਰਾਂ 'ਤੇ ਬੁਲਡੋਜ਼ਰ ਚਲਾਉਣ ਦੀ ਯੋਜਨਾ ਬਣਾਈ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਆਮ ਲੋਕਾਂ ਦੇ ਨਾਲ ਹਾਂ।

Have something to say? Post your comment